ਮੁੱਲਾਂਪੁਰ-ਦਾਖਾ, 7 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਅਤੇ ਅਕਾਲੀ ਦਲ ਦੀ ਬਿਹਤਰੀ ਲਈ ਦਿ੍ੜ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੇ ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਉਮੀਦਵਾਰਾਂ ਦੀ ਜਿੱਤ ਵਿਕਾਸ ਨੂੰ ਸਮਰਪਿਤ ਪੰਥਕ ਸੋਚ ਦਾ ਫ਼ਲ ਰਿਹਾ, ਹੁਣ ਅਨੁਸੂਚਿਤ ਜਾਤੀ (ਰਾਖਵੀਂ) ਕੈਟਾਗਿਰੀ 'ਚੋਂ ਦਲਜੀਤ ਕੌਰ ਪਮਾਲ ਨੂੰ ਬਲਾਕ ਸੰਮਤੀ ਮੁੱਲਾਂਪੁਰ ਲਈ ਚੇਅਰਪਰਸਨ ਲਗਾ ਕੇ ਵੱਡੀ ਨੁਮਾਇੰਦਗੀ ਨਾਲ ਮਨਪ੍ਰੀਤ ਸਿੰਘ ਇਯਾਲੀ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ | ਇਹ ਪ੍ਰਗਟਾਵਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਸਿਆਸੀ ਸੋਚ ਨਾਲ ਜੁੜੇ ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ ਨੇ ਕੀਤਾ, ਉਨ੍ਹਾਂ ਨਾਲ ਚੇਅਰਪਰਸਨ ਦਲਜੀਤ ਕੌਰ ਪਮਾਲ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ, ਹੋਰ ਮੌਜੂਦ ਰਹੇ | ਚੇਅਰਪਰਸਨ ਦਲਜੀਤ ਕੌਰ ਦੇ ਸਨਮਾਨ ਸਮੇਂ ਪਮਾਲ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਦੀ ਪਹਿਰੇਦਾਰੀ ਵਾਲੇ ਅਦਾਰੇ ਬਲਾਕ ਸੰਮਤੀ ਮੁੱਲਾਂਪੁਰ ਲਈ ਪਿੰਡ ਪਮਾਲ ਦੀ ਦਲਜੀਤ ਕੌਰ ਦਾ ਚੇਅਰਪਰਸਨ ਚੁਣੇ ਜਾਣਾ ਬਲਾਕ ਅਧੀਨ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਸਹਾਈ ਹੋਵੇਗਾ | ਮੁੱਲਾਂਪੁਰ ਬਲਾਕ ਸੰਮਤੀ ਚੇਅਰਪਰਸਨ ਬਣੇ ਦਲਜੀਤ ਕੌਰ ਪਮਾਲ ਵਲੋਂ ਵੀ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਥ ਅਤੇ ਕਿਰਸਾਨੀ ਦੇ ਪੱਖ ਵਿਚ ਸੁਹਿਰਦ ਐੱਮ.ਐੱਲ.ਏ ਇਯਾਲੀ ਦੀ ਬਦੌਲਤ ਇਕ ਆਜ਼ਾਦ ਉਮੀਦਵਾਰ ਦੀ ਹੈਸੀਅਤ 'ਚ ਵੋਟਰਾਂ ਮੈਨੂੰ ਜਿਤਾਇਆ, ਹੁਣ ਐੱਮ.ਐੱਲ.ਏ ਇਯਾਲੀ ਦੇ ਸਦਕਾ ਹੀ ਚੇਅਰਪਰਸਨ ਬਣਨ ਦਾ ਮਾਣ ਮਿਲਿਆ | ਜ਼ਿਕਰਯੋਗ ਹੈ ਕਿ ਚੇਅਰਪਰਸਨ ਚੁਣੀ ਗਈ ਦਲਜੀਤ ਕੌਰ ਦਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੇ ਦਫ਼ਤਰ ਮੰਡੀ ਮੁੱਲਾਂਪੁਰ 'ਚ ਜਲਦੀ ਸਨਮਾਨ ਹੋਵੇਗਾ | ਪਿੰਡ ਪਮਾਲ 'ਚ ਚੇਅਰਪਰਸਨ ਦਲਜੀਤ ਕੌਰ ਦੇ ਸਨਮਾਨ ਸਮੇਂ ਜਸਵੀਰ ਸਿੰਘ ਪਮਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਖੁਸ਼ਵਿੰਦਰ ਸਿੰਘ, ਪੰਚ ਪਰਮਜੀਤ ਕੌਰ, ਤਾਰਾ ਸਿੰਘ ਪਮਾਲ, ਕੁਲਵਿੰਦਰ ਸਿੰਘ, ਹਰਦੇਵ ਸਿੰਘ, ਭਗਵੰਤ ਸਿੰਘ, ਪ੍ਰਦੀਪ ਸੌਂਦ, ਮੌਜੂਦ ਰਹੇ | ਪ੍ਰਧਾਨ ਗੁਰਦੇਵ ਸਿੰਘ ਸੇਖੋਂ, ਅਮਰਜੀਤ ਸਿੰਘ ਅੰਬੀ ਪਮਾਲ, ਪੰਚ ਖੁਸ਼ਪਾਲ ਸਿੰਘ, ਝਲਮਣ ਸਿੰਘ, ਜਗਤਾਰ ਸਿੰਘ, ਪ੍ਰੀਤਮ ਸਿੰਘ, ਜਗਜੀਤ ਸਿੰਘ, ਆਤਮਾ ਸਿੰਘ, ਪਿੰਦਰ ਸੇਖੋਂ, ਜੱਗੀ ਸੇਖੋਂ, ਬਲਬੀਰ ਸਿੰਘ ਵਲੋਂ ਵੀ ਚੇਅਰਪਸਰਨ ਚੁਣੀ ਦਲਜੀਤ ਕੌਰ ਨੂੰ ਵਧਾਈ ਦਿੰਦਿਆਂ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕੀਤਾ |