19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੇਟ ਇਲਾਕੇ 'ਚ ਬੇਖੌਫ਼ ਲੁਟੇਰਿਆਂ ਨੇ ਤਿੰਨ ਵਾਰਦਾਤਾਂ ਕਰ ਕੇ ਮੁੜ ਪਾਈ ਦਹਿਸ਼ਤ

Ad Position 21
No active advertisement
ਅਜੀਤ ਡੈਸਕ 08-03-2026
ਸਿੱਧਵਾਂ ਬੇਟ, 7 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ 'ਚ ਘੁੰਮ ਰਹੇ ਬੇਖੌਫ਼ ਲੁਟੇਰਿਆਂ ਨੇ ਦੋ ਦਿਨਾਂ ਵਿਚ ਲੁੱਟ-ਖੋਹ ਅਤੇ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਲੋਕਾਂ ਵਿਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਪਰ ਇਹ ਲੁਟੇਰੇ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਚੜ੍ਹ ਸਕੇ | ਬੂਟਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਭੈਣੀ ਗੁੱਜਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਬੀਤੀ ਸ਼ਾਮ ਸਿੱਧਵਾਂ ਬੇਟ ਤੋਂ ਕੰਮਕਾਜ ਕਰਕੇ ਆਪਣੇ ਮੋਟਰਸਾਈਕਲ ਪੀ.ਬੀ.08 ਸੀ ਕਿਊ-9156 'ਤੇ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ ਜਿਵੇਂ ਹੀ ਮੈਂ ਸਿੱਧਵਾਂ ਬੇਟ-ਜਲੰਧਰ ਸੜਕ ਤੋਂ ਆਪਣੇ ਪਿੰਡ ਵਾਲੀ ਸੜਕ ਮੁੜਿਆ ਤਾਂ ਇਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਮੈਨੂੰ ਰੋਕ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਅਤੇ ਆਪਣੇ ਹੱਥ ਵਿਚ ਫੜਿ੍ਹਆ ਇਕ ਮਾਰੂ ਹਥਿਆਰ (ਕਾਪਾ) ਵਿਖਾ ਕੇ ਮੇਰਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ | ਜਿਸ ਦੀ ਮੈਂ ਤੁਰੰਤ ਸੂਚਨਾਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦੇ ਦਿੱਤੀ | ਇਸੇ ਤਰ੍ਹਾਂ ਚੋਰੀ ਦੀ ਇਕ ਘਟਨਾ ਪਿੰਡ ਅੱਬੂੂਪੁਰਾ ਦੇ ਵਸਨੀਕ ਬਲਵੰਤ ਸਿੰਘ ਦੇ ਘਰ ਉਸ ਸਮੇਂ ਵਪਾਰੀ ਜਦੋਂ ਉਹ ਰਾਤ ਨੂੰ ਪਰਿਵਾਰ ਬਾਬੇ ਦੀ ਜਗ੍ਹਾ ਦੇ ਇਕ ਸਮਾਗਮ ਦੌਰਾਨ ਮੱਥਾ ਟੇਕਣ ਗਏ ਹੋਏ ਸਨ | ਜਦੋਂ ਉਨ੍ਹਾਂ ਨੇ ਘਰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਘਰ ਅਲਮਾਰੀ ਅਤੇ ਹੋਰ ਜਗ੍ਹਾ 'ਤੇ ਖਿਲਾਰਾ ਪਿਆ ਹੋਇਆ ਸੀ | ਘਰ ਵਿਚੋਂ 1 ਐੱਲ.ਈ.ਡੀ, 2 ਸੋਨੇ ਦੀਆਂ ਛਾਪਾਂ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਕਰੀਬ 20-22 ਹਜ਼ਾਰ ਦੀ ਨਗਦੀ ਘਰੋਂ ਗਾਇਬ ਸੀ | ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਚੋਰਾਂ ਨੇ ਕਰੀਬ 11 ਵਜੇ ਤੋਂ 2 ਵਜੇ ਤੱਕ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਹੈ, ਜਿਸ ਬਾਰੇ ਸਾਡੇ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸੇ ਹੀ ਤਰ੍ਹਾਂ ਲੁੱਟ-ਖੋਹ ਦੀ ਇਕ ਹੋਰ ਘਟਨਾ ਪਿੰਡ ਸ਼ਫੀਪੁਰਾ ਦੇ ਸ਼ਮਸ਼ਾਨਘਾਟ ਕੋਲ ਵਾਪਰੀ | ਪਿੰਡ ਅੱਬੂਪੁਰਾ ਦੀ ਵਸਨੀਕ ਦਲਵੀਰ ਕੌਰ ਪਤਨੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਕਰੀਬ 4 ਵਜੇ ਆਪਣੇ ਲੜਕੇ ਜਸਨੂਰ ਸਿੰਘ ਨਾਲ ਮੋਟਰਸਾਈਕਲ 'ਤੇ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਪਿੰਡ ਸ਼ਫੀਪੁਰਾ ਨਜ਼ਦੀਕ ਪਿੱਛੋਂ ਆ ਰਹੇ ਮੋਟਰਸਾਈਕਲ 'ਤੇ ਸਵਾਰ 3 ਲੁਟੇਰਿਆਂ ਨੇ ਸਾਨੂੰ ਘੇਰ ਲਿਆ ਅਤੇ ਮੇਰੇ ਪਹਿਨੀਆਂ ਸੋਨੇ ਦੀਆਂ ਵਾਲੀਆਂ ਅਤੇ ਇਕ 5 ਤੋਲੇ ਸੋਨੇ ਦੀ ਚੇਨ ਲਾਹ ਕੇ ਵਾਪਿਸ ਪਿੰਡ ਸ਼ਫੀਪੁਰਾ ਵੱਲ ਨੂੰ ਹੀ ਫ਼ਰਾਰ ਹੋ ਗਏ | ਲੁਟੇਰਿਆਂ ਦੀ ਇਹ ਸਾਰੀ ਕਰਤੂਤ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ | ਇਸ ਮੌਕੇ 'ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ, ਜਿੰਨ੍ਹਾਂ ਨੇ ਆਖਿਆ ਕਿ ਬੇਟ ਇਲਾਕੇ ਵਿਚ ਚੋਰਾਂ ਦਾ ਰਾਜ ਹੋ ਗਿਆ ਹੈ | ਉਹ ਜਿਸ ਨੂੰ ਚਾਹੁਣ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ | ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਮਾਮਲੇ ਸਾਡੇ ਧਿਆਨ ਵਿਚ ਹਨ ਅਤੇ ਵਾਰਦਾਤਾਂ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਬਜਟ ਇਜਲਾਸ ਦੇ ਵਿਰੋਧ 'ਚ ਕੀਤੇ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਧੱਕਾ-ਮੁੱਕੀ 'ਚ ਮਹਿਲਾ ਆਗੂ ਕਰਮਜੀਤ ਢਿੱ... ਅਗਲੀ ਖ਼ਬਰ ਮੁੱਲਾਂਪੁਰ ਬਲਾਕ ਸੰਮਤੀ ਚੇਅਰਪਰਸਨ (ਆਜ਼ਾਦ) ਦਲਜੀਤ ਕੌਰ ਦਾ ਪਮਾਲ 'ਚ ਸਨਮਾਨ
Ad Position 24