19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਏ.ਡੀ.ਐੱਫ. ਸਰਕਲ ਜਗਰਾਉਂ ਦੀ ਟੀਮ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-03-2026
ਜਗਰਾਉਂ, 7 ਮਾਰਚ (ਵਿਨੋਦ ਕੁਮਾਰ)-ਏ.ਡੀ.ਐੱਫ. ਸਰਕਲ ਜਗਰਾਉਂ ਅਤੇ ਗਰਗ ਹਸਪਤਾਲ ਜਗਰਾਉਂ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ ਅਤੇ ਯੂਥ ਆਗੂ ਮਨੀ ਗਰਗ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਏ.ਡੀ.ਐੱਫ. ਦੀ ਟੀਮ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਨਿਊ ਕੋਕਲਾ ਬਲੱਡ ਬੈਂਕ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ ਅਤੇ ਕੈਂਪ 'ਚ 20 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਏ.ਡੀ.ਐੱਫ. ਸਰਕਲ ਜਗਰਾਉਂ ਦੇ ਪ੍ਰਧਾਨ ਤੇ ਪੰਚ ਅਮਨਦੀਪ ਸਿੰਘ ਦੇਹੜਕਾ ਤੇ ਵਾਈਸ ਪ੍ਰਧਾਨ ਦਲਜੀਤ ਸਿੰਘ ਨੇ ਕੈਂਪ ਦੇ ਸਹਿਯੋਗੀਆਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਰਵਿੰਦਰਪਾਲ ਰਾਜੂ, ਡਾ: ਗੌਰਵ ਗਰਗ, ਗੁਰਵਿੰਦਰ ਸਿੰਘ, ਪਿਰਤਾ ਸਿੰਘ ਮਾਨਾਂ, ਹਰਮਨ ਜਗਰਾਉਂ, ਜੰਟਾ ਜਗਰਾਉਂ, ਪਰਮਵੀਰ ਸਿੰਘ ਮੋਤੀ, ਗਗਨ ਜਗਰਾਉਂ, ਰਣਜੀਤ ਤਲਵੰਡੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਮੁਕਾਬਲਿਆਂ 'ਚ ਅੱਵਲ ਰਹੇ ਗੁਰੂ ਨਾਨਕ ਪਬਲਿਕ ਸਕੂਲ ਹੰਬੜਾਂ ਦੇ ਵਿਦਿਆਰਥੀ ਅਗਲੀ ਖ਼ਬਰ ਡੀ. ਏ. ਵੀ. ਸਕੂਲ ਜਗਰਾਉਂ 'ਚ ਮਹਿਲਾ ਦਿਵਸ ਮਨਾਇਆ
Ad Position 24