20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਰਾਮ ਕਾਲਜ ਡੱਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 08-03-2026
ਹਠੂਰ, 7 ਮਾਰਚ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਰਾਮ ਕਾਲਜ ਡੱਲਾ ਵਿਖੇ ਪਿ੍ੰਸੀਪਲ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਚੇਅਰਮੈਨ ਦੇਵੀ ਚੰਦ ਸ਼ਰਮਾ, ਮੈਂਬਰ ਮਾਸਟਰ ਭਗਵੰਤ ਸਿੰਘ ਅਤੇ ਹੈੱਡ ਮਾਸਟਰ ਅਵਤਾਰ ਸਿੰਘ, ਸੈਕਟਰੀ ਕਿਰਨਜੀਤ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਇਨਾਮ ਵੰਡ ਸਮਾਰੋਹ ਵਿਚ ਅਕਾਦਮਿਕ, ਸੱਭਿਆਚਾਰਿਕ ਅਤੇ ਖੇਡਾਂ ਦੇ ਖੇਤਰ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2024-25 ਵਿਚ ਕਾਲਜ ਵਿਚ ਚੱਲ ਰਹੇ ਕੋਰਸਾਂ (ਬੀ.ਏ., ਬੀ.ਕਾਮ, ਐੱਮ.ਏ., ਪੀ.ਜੀ.ਡੀ.ਸੀ.ਏ) ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ | ਇਸ ਦੇ ਨਾਲ ਹੀ ਖੇਡਾਂ ਦੇ ਖੇਤਰ ਵਿਚ ਵੀ ਸਾਡੇ ਕਾਲਜ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਅੰਤਰ-ਕਾਲਜ ਮੁਕਾਬਲਿਆਂ ਵਿਚ ਸਾਡੇ ਕਾਲਜ ਦੇ ਖਿਡਾਰੀਆਂ ਨੇ ਅਲੱਗ-ਅਲੱਗ ਖੇਡਾਂ ਜਿਵੇਂ ਕਿ ਫੁੱਟਬਾਲ, ਰੈਸਲਿੰਗ ਫਰੀ ਸਟਾਈਲ, ਰੈਸਲਿੰਗ ਗਰੀਕੋ ਰੋਮਨ ਸਟਾਈਲ, ਬਾਕਸਿੰਗ ਵਿੱਚੋਂ ਕੱੁਲ 14 ਤਗਮੇ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਮੋਹਰੀਆਂ ਦੇ ਵਿਚ ਦਰਜ ਕਰਵਾਇਆ | ਯੁਵਕ ਵਿਰਾਸਤੀ ਮੇਲੇ ਵਿਚ ਹੋਈਆਂ ਸੱਭਿਆਚਾਰਕ ਅਤੇ ਅਲੱਗ-ਅਲੱਗ ਵੰਨਗੀਆਂ ਦੇ ਮੁਕਾਬਲਿਆਂ ਵਿਚ ਵੀ ਵਿਦਿਆਰਥੀਆਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ | ਸੋ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਹੌਂਸਲਾ ਵਧਾਉਣ ਲਈ ਹੀ ਇਸ ਇਨਾਮ ਵੰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ ਜੋ ਕਿ ਸਾਡੀ ਕਾਲਜ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਉੱਘਾ ਉਪਰਾਲਾ ਹੈ | ਇਸ ਤਰ੍ਹਾਂ ਦੇ ਉਪਰਾਲੇ ਸਦਕਾ ਹੀ ਵਿਦਿਆਰਥੀਆਂ ਵਿਚ ਹੋਰ ਵੱਧ ਮਿਹਨਤ ਕਰਨ ਦਾ ਜਜ਼ਬਾ ਉਜਾਗਰ ਹੁੰਦਾ ਹੈ | ਇਹ ਸਾਰੇ ਹੀ ਵਿਦਿਆਰਥੀ ਵਧਾਈ ਦੇ ਪਾਤਰ ਹਨ | ਇਸ ਇਨਾਮ ਵੰਡ ਸਮਾਰੋਹ ਨੂੰ ਹੋਰ ਰੋਚਕ ਬਣਾਉਣ ਲਈ ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ, ਕਵਿਤਾ, ਲੋਕ ਗੀਤ, ਕੋਰੀਓਗਰਾਫੀ, ਸਮੂਹ ਨਾਚ, ਪ੍ਰਸ਼ਨ ਉੱਤਰੀ ਮੁਕਾਬਲਾ ਅਤੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਪ੍ਰੋਗਰਾਮ ਨੂੰ ਮਨੋਰੰਜਣ ਭਰਪੂਰ ਬਣਾ ਦਿੱਤਾ | ਇਸ ਉਪਰੰਤ ਪਿ੍ੰਸੀਪਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇਵੀ ਚੰਦ ਸ਼ਰਮਾ, ਮੈਂਬਰ ਮਾਸਟਰ ਭਗਵੰਤ ਸਿੰਘ ਅਤੇ ਹੈੱਡ ਮਾਸਟਰ ਅਵਤਾਰ ਸਿੰਘ, ਸੈਕਟਰੀ ਕਿਰਨਜੀਤ ਸਿੰਘ ਵਲੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵਲੋਂ ਕਾਲਜ ਦੇ ਡੀ.ਪੀ ਪ੍ਰੋਫੈਸਰ ਗੁਰਜੀਤ ਸਿੰਘ ਨੂੰ ਟੀਮ ਇੰਚਾਰਜ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਆਫ ਸਪੋਰਟਸ ਡਿਪਾਰਟਮੈਂਟ ਵਲੋਂ ਮੈਨੇਜਰ ਵਜੋਂ ਨਿਯੁਕਤ ਕਰਨ 'ਤੇ ਸਨਮਾਨਿਆ ਗਿਆ | ਇਸ ਦੇ ਨਾਲ ਹੀ ਫੁੱਟਬਾਲ ਦੀ ਟੀਮ ਦੇ ਕੋਚ ਸਰਦਾਰ ਅਮਰੀਕ ਸਿੰਘ ਨੂੰ ਵੀ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ | ਅੰਤ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇਵੀ ਚੰਦ ਸ਼ਰਮਾ ਅਤੇ ਮੈਂਬਰ ਮਾਸਟਰ ਭਗਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਦਿਆਰਥੀਆਂ ਲਈ ਉਹ ਸੁਨਹਿਰੀ ਮੌਕਾ ਹੈ, ਜਿਸ ਵਿਚ ਵਿਦਿਆਰਥੀ ਆਪਣੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨ ਦੇ ਯੋਗ ਬਣ ਕੇ ਸਮਾਜ ਵਿਚ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ | ਸੂਝਵਾਨ ਵਿਦਿਆਰਥੀ ਆਪ ਵੀ ਚੇਤਨ ਹੁੰਦਾ ਹੈ ਤੇ ਦੂਸਰਿਆਂ ਨੂੰ ਵੀ ਚੇਤਨ ਬਣਾਉਂਦਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੱਚ ਦੇ ਰਾਹ 'ਤੇ ਚੱਲਦੇ ਹੋਏ ਸਮਾਜ ਨੂੰ ਸਹੀ ਦੇਣ ਦੇਣੀ ਚਾਹੀਦੀ ਹੈ | ਜਿਸ ਦੀ ਅੱਜ ਬਹੁਤ ਹੀ ਲੋੜ ਹੈ | ਅੰਤ 'ਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਅਗਾਂਹ ਵੀ ਇਸੇ ਤਰ੍ਹਾਂ ਲਗਨ ਨਾਲ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ | ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫ਼ੈਸਰ ਸਤਵਿੰਦਰ ਕੌਰ ਨੇ ਨਿਭਾਈ | ਇਸ ਪ੍ਰੋਗਰਾਮ ਵਿਚ ਕੋਆਰਡੀਨੇਟਰ ਦੀ ਡਿਊਟੀ ਪ੍ਰੋਫੈਸਰ ਨਵਨੀਤ ਕੌਰ ਅਤੇ ਪ੍ਰੋਫੈਸਰ ਗੁਰਤੀਰਥ ਕੌਰ ਨੇ ਨਿਭਾਈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਕਿੱਲੀ ਚਾਹਲਾਂ ਵਿਖੇ 14 ਮਾਰਚ ਨੂੰ ਭਾਜਪਾ ਦੀ ਹੋਣ ਵਾਲੀ ਰੈਲੀ ਸੰਬੰਧੀ ਮੀਟਿੰਗਾਂ ਅਗਲੀ ਖ਼ਬਰ ਜੀ. ਐੱਚ. ਜੀ. ਖ਼ਾਲਸਾ ਕਾਲਜਿਜ਼ ਦੀ 73ਵੀਂ ਅਥਲੈਟਿਕ ਮੀਟ ਮੌਕੇ ਰੌਚਕ ਮੁਕਾਬਲੇ
Ad Position 24