20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

18 ਦੀ ਜਗਰਾਉਂ 'ਪੰਜਾਬ ਬਚਾਓ' ਰੈਲੀ ਨੂੰ ਲੈ ਕੇ ਕਲੇਰ ਨੇ ਬੇਟ ਇਲਾਕੇ ਦੇ ਵਰਕਰਾਂ ਨਾਲ ਭਰਵੀਂ ਮੀਟਿੰਗ

Ad Position 21
No active advertisement
ਅਜੀਤ ਡੈਸਕ 08-03-2026
ਸਿੱਧਵਾਂ ਬੇਟ, 7 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਨੇ ਅੱਜ ਸਰਕਲ ਗਿੱਦੜਵਿੰਡੀ ਵਿਚ ਪੈਂਦੇ ਪਿੰਡ ਜਨੇਤਪੁਰਾ, ਸੋਢੀਵਾਲ, ਮਲਸੀਹਾਂ ਬਾਜਣ, ਗਿੱਦੜਵਿੰਡੀ, ਲੋਧੀਵਾਲ, ਪੱਤੀ ਮੁਲਤਾਨੀ, ਮੰਡ ਤਿਹਾੜਾ ਆਦਿ ਵਿਚ ਜਾ ਕੇ ਸਰਗਰਮ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਗਰਾਉਂ ਦੀ ਦਾਣਾ ਮੰਡੀ ਵਿਚ 18 ਮਾਰਚ ਨੂੰ ਕੀਤੀ ਜਾ ਰਹੀ 'ਪੰਜਾਬ ਬਚਾਉ' ਰੈਲੀ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ | ਉਨ੍ਹਾਂ ਇਸ ਮੌਕੇ ਆਖਿਆ ਕਿ ਕਾਂਗਰਸ ਦੀ ਪਿਛਲੀ ਸਰਕਾਰ ਅਤੇ 'ਆਪ' ਦੀ ਮੌਜੂਦਾ ਸਰਕਾਰ ਨੇ ਪੰਜਾਬ ਦੀ ਹਾਲਤ ਬਹੁਤ ਭੈੜੀ ਕਰਕੇ ਰੱਖ ਦਿੱਤੀ ਹੈ | ਇਨ੍ਹਾਂ 9 ਸਾਲਾਂ ਵਿਚ ਸੂਬੇ ਦਾ ਜੋ ਨੁਕਸਾਨ ਹੋਇਆ ਉਸ ਨੂੰ ਕਦੀ ਵੀ ਪੂਰਿਆਂ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਸੂਬੇ ਦੀ ਭਲਾਈ ਲਈ ਕੰਮ ਕੀਤੇ ਉਸ ਦੀ ਬਦੌਲਤ ਹੁਣ ਲੋਕ ਇਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਨਿਰੋਲ ਸਰਕਾਰ ਵੇਖਣਾ ਚਾਹੰਦੇ ਹਨ | ਉਨ੍ਹਾਂ ਪਾਰਟੀ ਵਰਕਰਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਸੂਬੇ ਪ੍ਰਤੀ ਵਿਚਾਰ ਜਾਣਨ ਲਈ ਇਸ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ, ਹਰਵਿੰਦਰ ਸਿੰਘ ਸੋਢੀਵਾਲ, ਭਵਖੰਡਨ ਸਿੰਘ ਗਿੱਦੜਵਿੰਡੀ, ਜਸਵੰਤ ਸਿੰਘ ਪੱਤੀ ਮੁਲਤਾਨੀ, ਹਰਮਨ ਸਿੰਘ ਮੰਡ ਤਿਹਾੜਾ, ਸੁਖਵਿੰਦਰ ਸਿੰਘ ਢਿੱਲੋਂ ਮਲਸੀਹਾਂ ਬਾਜਣ, ਹਰਜੀਤ ਸਿੰਘ ਕਾਲਾ, ਬਚਿੱਤਰ ਸਿੰਘ ਜੌਹਲ, ਸੁਖਚੈਨ ਸਿੰਘ ਜਨੇਤਪੁਰਾ, ਮਨਜੀਤ ਸਿੰਘ ਜੌਹਲ, ਜਗਦੀਸ ਸਿੰਘ ਜੌਹਲ ਤੋਂ ਇਲਾਵਾ ਕਈ ਹੋਰ ਪਾਰਟੀ ਵਰਕਰਾਂ ਨੇ ਕਲੇਰ ਨੂੰ ਰੈਲੀ ਵਿਚ ਆਪਣੇ ਸਾਥੀਆਂ ਸਮੇਤ ਪੁੱਜਣ ਦਾ ਵਿਸ਼ਵਾਸ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੈਣੀ ਦਰੇੜਾ ਦੇ ਐੱਨ. ਆਈ. ਆਈ. ਵੀਰਾਂ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸ਼ਲਾਘਾਯੋਗ ਉਪਰਾਲ... ਅਗਲੀ ਖ਼ਬਰ ਕੈਨੇਡਾ ਤੋਂ ਆਏ ਮਹਿਮਾਨਾਂ ਵਲੋਂ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਖੇ ਫੇਰੀ ਲਗਾਈ
Ad Position 24