20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਿੰਡ ਭੈਣੀ ਦਰੇੜਾ ਦੇ ਐੱਨ. ਆਈ. ਆਈ. ਵੀਰਾਂ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸ਼ਲਾਘਾਯੋਗ ਉਪਰਾਲਾ

Ad Position 21
No active advertisement
ਅਜੀਤ ਡੈਸਕ 08-03-2026
ਰਾਏਕੋਟ, 7 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਭੈਣੀ ਦਰੇੜਾ ਦੇ ਐੱਨ.ਆਰ.ਆਈ ਵੀਰਾਂ ਦੇ ਉੱਦਮ ਸਦਕਾ ਪਿੰਡ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਵਾਇਆ ਗਿਆ, ਜਿਸ ਬਦਲੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਐੱਨ.ਆਰ.ਆਈ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ ਜੋਤੀ ਧਾਲੀਵਾਲ ਨੇ ਆਖਿਆ ਕਿ ਐੱਨ.ਆਰ.ਆਈ ਵੀਰ ਗੁਰਪ੍ਰੀਤ ਸਿੰਘ ਧਾਲੀਵਾਲ ਕੈਨੇਡਾ, ਪਰਮਵੀਰ ਸਿੰਘ ਧਾਲੀਵਾਲ ਆਸਟ੍ਰੇਲੀਆ, ਗੁਰਜੰਟ ਸਿੰਘ ਜਵੰਦਾ ਕੈਨੇਡਾ, ਰਵਿੰਦਰ ਸਿੰਘ ਧਾਲੀਵਾਲ ਕੈਨੇਡਾ, ਇੰਦਰਪਾਲ ਸਿੰਘ ਧਾਲੀਵਾਲ ਕੈਨੇਡਾ, ਤਰਸੇਮ ਸਿੰਘ ਗਿੱਲ ਕੈਨੇਡਾ, ਗੁਰਪ੍ਰੀਤ ਸਿੰਘ ਸੇਖੋਂ ਆਦਿ ਵਲੋਂ ਸਾਂਝੇ ਤੌਰ 'ਤੇ ਨੇਕ ਉਪਰਾਲਾ ਕਰਦਿਆਂ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਦਰੇੜਾ ਦੇ ਬੱਚਿਆਂ ਨੂੰ ਹਾਊਸ ਡਰੈੱਸ ਵੰਡੀ ਗਈ, ਉੱਥੇ ਹੀ ਪਿੰਡ ਦੇ ਦੋਵਾਂ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਰੰਗ-ਰੋਗਨ ਕਰਵਾਇਆ ਗਿਆ ਹੈ | ਉਨ੍ਹਾਂ ਆਖਿਆ ਕਿ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਮਦਦ ਮਿਲ ਰਹੀ ਹੈ, ਜਿਸ ਨਾਲ ਜਿੱਥੇ ਸਕੂਲ ਦੀਆਂ ਇਮਾਰਤਾਂ ਸਾਫ਼-ਸੁਥਰੀਆਂ ਬਣੀਆਂ ਹਨ, ਉੱਥੇ ਹੀ ਸਕੂਲਾਂ ਦੀ ਦਿੱਖ ਨੂੰ ਚਾਰ-ਚੰਨ ਲੱਗ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਹਾਊਸ ਡਰੈੱਸ ਵੰਡਣ ਨਾਲ ਲੋੜਵੰਦ ਬੱਚਿਆਂ ਨੂੰ ਵੱਡੀ ਰਾਹਤ ਮਿਲੀ ਹੈ | ਪ੍ਰਭਜੋਤ ਸਿੰਘ ਜੋਤੀ ਧਾਲੀਵਾਲ ਨੇ ਇਸ ਨੇਕ ਉਪਰਾਲੇ 'ਤੇ ਸਮੂਹ ਐੱਨ.ਆਰ.ਆਈ ਵੀਰਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਧਾਲੀਵਾਲ, ਪੰਚ ਹਰਦੀਪ ਕੌਰ, ਪੰਚ ਸੁਰਿੰਦਰਜੀਤ ਕੌਰ, ਪੰਚ ਸੁਰਿੰਦਰ ਸਿੰਘ, ਪੰਚ ਲਖਬੀਰ ਸਿੰਘ, ਪੰਚ ਬੂਟਾ ਸਿੰਘ, ਪੰਚ ਪਿ੍ਤਪਾਲ ਸਿੰਘ ਬਾਘਾ, ਪੰਚ ਸੁਖਵਿੰਦਰ ਕੌਰ, ਮਨਪ੍ਰੀਤ ਸਿੰਘ ਮੀਤੀ, ਗੁਰਪ੍ਰੀਤ ਸਿੰਘ ਸੇਖੋਂ, ਚੇਅਰਪਰਸਨ ਰਿੰਪ ਕੌਰ ਸਮੇਤ ਐੱਸ. ਐੱਮ. ਸੀ. ਕਮੇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਦੀ-ਪੋਤੀ ਦੀ ਮੌਤ ਦੇ ਮਾਮਲੇ 'ਚ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ, ਦੋਸ਼ੀ ਗਿ੍ਫਤਾਰ ਅਗਲੀ ਖ਼ਬਰ 18 ਦੀ ਜਗਰਾਉਂ 'ਪੰਜਾਬ ਬਚਾਓ' ਰੈਲੀ ਨੂੰ ਲੈ ਕੇ ਕਲੇਰ ਨੇ ਬੇਟ ਇਲਾਕੇ ਦੇ ਵਰਕਰਾਂ ਨਾਲ ਭਰਵੀਂ ਮੀਟਿੰਗ
Ad Position 24