ਸਿੱਧਵਾਂ ਬੇਟ, 8 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਦੇ ਦੁਰਗਾ ਮਾਤਾ ਮੰਦਿਰ ਵਿਖੇ ਲੋਕ ਸੇਵਾ ਸੁਸਾਇਟੀ ਰਜਿ: ਜਗਰਾਉਂ ਵਲੋਂ ਨਗਰ ਦੇ ਨਾਮੀ ਢੰਡ ਪਰਿਵਾਰ ਦੇ ਸਹਿਯੋਗ ਨਾਲ ਸਵ: ਮਾਤਾ ਸ਼ਕੁੰਤਲਾ ਦੇਵੀ ਢੰਡ ਅਤੇ ਸਵ: ਸੋਹਨ ਲਾਲ ਢੰਡ ਦੀ ਯਾਦ ਵਿਚ ਆਪਣਾ 47ਵਾਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਰਦਿਆਂ ਅਸ਼ੋਕ ਕੁਮਾਰ ਢੰਡ ਨੇ ਆਖਿਆ ਕਿ ਅੱਜ ਦੇ ਮਹਿੰਗਾਈ ਭਰੇ ਸਮੇਂ ਵਿਚ ਲੋੜਵੰਦਾਂ ਦੀ ਸੇਵਾ ਕਰਨਾ ਹੀ ਹਰ ਇਨਸਾਨ ਦਾ ਮੁੱਢਲਾ ਫਰਜ਼ ਬਣਦਾ ਹੈ | ਉਨ੍ਹਾਂ ਆਖਿਆ ਕਿ ਕਈ ਬੇਸਹਾਰਾ ਲੋਕ ਅਜਿਹੇ ਕੈਂਪਾਂ ਵਿਚ ਆਪਣਾ ਇਲਾਜ ਕਰਵਾ ਕੇ ਆਪਣੀ ਜ਼ਿੰਦਗੀ ਵਿਚ ਮੁੜ ਰੋਸ਼ਨੀ ਲਿਆ ਸਕਦੇ ਹਨ | ਉਨ੍ਹਾਂ ਆਪਣੇ ਸਮੂਹ ਢੰਡ ਪਰਿਵਾਰ ਸਮੇਤ ਇਸ ਕੈਂਪ ਵਿਚ ਆਪਣਾ ਸਹਿਯੋਗ ਦੇਣ ਵਾਲੀ ਲੋਕ ਸੇਵਾ ਸੁਸਾਇਟੀ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ ਨੇ ਢੰਡ ਪਰਿਵਾਰ ਅਤੇ ਲੋਕ ਸੇਵਾ ਸੁਸਾਇਟੀ ਦੇ ਪ੍ਰਬੰਕਾਂ ਨੂੰ ਜੀ ਆਇਆਂ ਤੇ ਉਨ੍ਹਾਂ ਵਲੋਂ ਲੋੜਵੰਦ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਕੈਂਪ ਲਈ ਧੰਨਵਾਦ ਕੀਤਾ | ਇਸ ਮੌਕੇ ਸ਼ੰਕਰਾਂ ਆਈ ਕੇਅਰ ਹਸਪਤਾਲ ਮੁੱਲਾਂਪੁਰ ਦੇ ਡਾਕਟਰਾਂ ਦੀ ਟੀਮ ਵਲੋਂ ਪੂਰੇ ਬੇਟ ਇਲਾਕੇ ਵਿਚੋਂ ਆਏ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਇਸ ਕੈਂਪ 'ਚ ਰਿਟਾ: ਕਾਨੂੰਨਗੋ ਵਿਕਰਮਜੀਤ ਢੰਡ ਨੇ ਦੱਸਿਆ ਕਿ ਕੈਂਪ 'ਚ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨਾਂ ਵਿਚੋਂ ਨਿਕਲੇ ਚਿੱਟੇ ਮੋਤੀਏ ਦੇ (42) ਮਰੀਜ਼ਾਂ ਦੇ ਅਪਰੇਸ਼ਨ ਕਰਕੇ ਉਨ੍ਹਾਂ ਦੀਆਂ ਅੱਖਾਂ ਵਿਚ ਮੁਫ਼ਤ ਲੈੱਨਜ਼ ਪਾਏ ਜਾਣਗੇ | ਇਸ ਮੌਕੇ ਪਿ੍ੰਸੀਪਲ ਨਰੇਸ਼ ਵਰਮਾ ਨੇ ਸੁਸਾਇਟੀ ਅਤੇ ਸਮੂਹ ਢੰਡ ਪਰਿਵਾਰ ਵਲੋਂ ਕੀਤੇ ਕੰਮਾਂ ਦੀ ਸਰਾਹਨਾ ਕੀਤਾ | ਇਸ ਮੌਕੇ ਆਰ.ਕੇ. ਗੋਇਲ, ਸਾਬਕਾ ਪੰਚ ਹਰੀ ਓਮ, ਡਾ. ਆਰ.ਪੀ. ਗੁਪਤਾ, ਰਿਟਾ: ਕਾਨੂੰਨਗੋ ਜਸਵੀਰ ਸਿੰਘ, ਘਣ ਸ਼ਾਮ ਢੰਡ, ਨਰਿੰਦਰ ਢੰਡ, ਰਮੇਸ਼ ਕੁਮਾਰ ਘਈ, ਕਾਲਾ ਰਿਹਾਨ, ਮੁਕੇਸ਼ ਗੁਪਤਾ, ਪੰਡਿਤ ਕਪਿੱਲ ਸ਼ਰਮਾ, ਅਨਿੱਲ ਮਲਹੋਤਰਾ, ਸੈਕਟਰੀ ਕੁੱਲਭੂਸ਼ਨ ਗੁਪਤਾ, ਧਰਮਪਾਲ ਸ਼ਰਮਾ, ਵਰਿੰਦਰ ਕੁਮਾਰ ਢੰਡ, ਸੰਜੀਵ ਕੁਮਾਰ ਢੰਡ, ਕੰਵਰਦੀਪ ਢੰਡ, ਰਾਮ ਲੁਭਾਇਆ ਢੰਡ, ਜੋਤੀ ਢੰਡ ਅਤੇ ਸਮੂਹ ਢੰਡ ਪਰਿਵਾਰ ਵਲੋਂ ਕੈਂਪ ਦੀ ਸਫ਼ਲਤਾ ਲਈ ਆਪਣਾ ਪੂਰਾ ਸਹਿਯੋਗ ਦਿੱਤਾ |