ਰਾਏਕੋਟ, 8 ਮਾਰਚ (ਬਲਵਿੰਦਰ ਸਿੰਘ ਲਿੱਤਰ)-ਗੁਰੂ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਰੜਾਂ ਵਿਖੇ ਸ੍ਰੀਮਤੀ ਜੋਤੀ ਦੇਵਗਨ ਮਲਹੋਤਰਾ ਵਲੋਂ ਬਤੌਰ ਸਕੂਲ ਪਿ੍ੰਸੀਪਲ ਵਜੋਂ ਅਹੁਦੇ ਦਾ ਚਾਰਜ ਸੰਭਾਲਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਮਾ. ਜੰਗ ਸਿੰਘ ਮਾਨ, ਵਾਈਸ ਚੇਅਰਮੈਨ ਸਰਬਜੀਤ ਸਿੰਘ ਮਾਨ ਤੇ ਰਾਜਿੰਦਰ ਕੌਰ ਮਾਨ ਵਾਈਸ ਪਿ੍ੰਸੀਪਲ ਨੇ ਦੱਸਿਆ ਕਿ ਨਵ-ਨਿਯੁਕਤ ਪਿ੍ੰਸੀਪਲ ਸ਼੍ਰੀਮਤੀ ਜੋਤੀ ਦੇਵਗਨ ਮਲਹੋਤਰਾ, ਜੋ ਇੱਕ ਤਜੁਰਬੇਕਾਰ ਤੇ ਚੰਗੀ ਸਖ਼ਸੀਅਤ ਦੇ ਮਾਲਕ ਹਨ ਅਤੇ ਉਨ੍ਹਾਂ ਦਾ ਅਧਿਆਪਨ ਖੇਤਰ 'ਚ ਵਡਮੁੱਲਾ ਯੋਗਦਾਨ ਰਿਹਾ ਹੈ | ਉਹ ਸਕੂਲ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰਾ ਸਹਿਯੋਗ ਦੇਣਗੇ | ਇਸ ਮੌਕੇ ਪਿ੍ੰਸੀਪਲ ਸ਼੍ਰੀਮਤੀ ਜੋਤੀ ਦੇਵਗਨ ਮਲਹੋਤਰਾ ਨੇ ਆਖਿਆ ਕਿ ਉਹ ਇਸ ਸਕੂਲ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਦਿਨ-ਰਾਤ ਮਿਹਨਤ ਕਰਨਗੇ ਤਾਂ ਜੋ ਸਕੂਲ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਇਆ ਜਾ ਸਕੇ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਮਲਹੋਤਰਾ ਨੂੰ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਣ 'ਤੇ ਸਕੂਲ ਪ੍ਰਬੰਧਕਾਂ ਤੇ ਸਟਾਫ਼ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |