19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਬ-ਤਹਿਸੀਲ ਰਾਏਕੋਟ ਦੇ ਮੁਲਾਜ਼ਮਾਂ ਵਲੋਂ ਸਰਕਾਰ ਦੇ ਵਹਿਸ਼ੀਆਨਾ ਰਵੱਈਏ ਖ਼ਿਲਾਫ਼ ਕੰਮਕਾਰ ਰੱਖਿਆ ਠੱਪ

Ad Position 21
No active advertisement
ਅਜੀਤ ਡੈਸਕ 10-03-2026
• ਲੋਕ ਖੱਜਲ-ਖੁਆਰੀ ਝੱਲਣ ਲਈ ਹੋਏ ਮਜਬੂਰ ਅਤੇ ਸਰਕਾਰ ਨੂੰ ਵੱਡੇ ਮਾਲੀਏ ਦਾ ਹੋਇਆ ਨੁਕਸਾਨ
ਰਾਏਕੋਟ, 9 ਮਾਰਚ (ਬਲਵਿੰਦਰ ਸਿੰਘ ਲਿੱਤਰ)-ਬੀਤੇ ਦਿਨੀਂ ਮੁਲਾਜ਼ਮਾਂ ਦੀ ਰੈਲੀ ਦੌਰਾਨ ਕੀਤੇ ਲਾਠੀਚਾਰਜ ਕਾਰਨ ਮੁੱਖ ਮੰਤਰੀ ਪੰਜਾਬ ਦਾ ਵਹਿਸ਼ੀਆਨਾ ਚਿਹਰਾ ਸਾਹਮਣੇ ਆਇਆ ਹੈ | ਜਿਸ ਦੌਰਾਨ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਕਰਮਚਾਰੀਆਂ 'ਤੇ ਕੀਤੇ ਤਸ਼ੱਦਦ ਦੀ ਨਿੰਦਿਆਂ ਕਰਦਿਆਂ ਅੱਜ ਰੋਸ ਵਜੋਂ ਸੂਬੇ ਭਰ 'ਚ ਸਮੂਹ ਤਹਿਸੀਲ, ਸਬ-ਤਹਿਸੀਲ ਦਫ਼ਤਰਾਂ ਅਤੇ ਜ਼ਿਲ੍ਹਾ ਪੱਧਰ 'ਤੇ ਸਮੂਹ ਦਫ਼ਤਰਾਂ ਵਿਚ ਪੂਰਾ ਦਿਨ ਕਲਮਛੋੜ ਹੜਤਾਲ ਕਰਕੇ ਦਫ਼ਤਰੀ ਕੰਮਕਾਰ ਠੱਪ ਰੱਖਣ ਤਹਿਤ ਸਬ-ਤਹਿਸੀਲ ਦਫ਼ਤਰ ਰਾਏਕੋਟ ਵਿਖੇ ਕੰਮਕਾਰ ਪੂਰੀ ਤਰ੍ਹਾਂ ਠੱਪ ਰਿਹਾ | ਇਸ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪਈ, ਉੱਥੇ ਹੀ ਦਫ਼ਤਰੀ ਕੰਮਕਾਰ ਠੱਪ ਰਹਿਣ 'ਤੇ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦੇ ਆਰਥਿਕ ਘਾਟੇ ਦਾ ਨੁਕਸਾਨ ਝੱਲਣਾ ਪਿਆ |
ਦੱਸਣਯੋਗ ਹੈ ਕਿ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਪੀ. ਐੱਸ. ਐੱਮ. ਐੱਸ. ਯੂ. ਅਤੇ ਸੀ. ਪੀ. ਐੱਫ. ਈ. ਯੂ. ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਘਟੀਆ ਸਰਕਾਰ ਨੂੰ ਚੱਲਦਾ ਕਰਨ ਲਈ ਆਗਾਮੀ ਵਿਧਾਨ ਸਭਾ ਚੋਣਾਂ ਮੌਕੇ ਭਾਰੀ ਵਿਰੋਧ ਕੀਤਾ ਜਾਵੇਗਾ ਤਾਂ ਜੋ ਸਰਕਾਰ ਨੂੰ ਮੁਲਾਜ਼ਮਾਂ ਖਿਲਾਫ਼ ਲਏ ਮਾਰੂ ਫ਼ੈਸਲੇ ਸਬੰਧੀ ਅਖ਼ੀਰ ਵਿਚ ਪਛਤਾਉਣਾ ਪਵੇ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੰਬੰਧੀ ਆੜ੍ਹਤੀਆਂ 'ਚ ਭਾਰੀ ਉਤਸ਼ਾਹ ਅਗਲੀ ਖ਼ਬਰ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ 'ਤੇ ਹੋਣ ਵਾਲੀ ਮੀਟਿੰਗ ਲਈ ਰਣਨੀਤੀ ਤਿਆਰ ਕੀਤੀ-ਪ੍ਰਧਾਨ ਅਰੁਣ ਗਿੱਲ
Ad Position 24