ਜਗਰਾਉਂ, 9 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿਚ ਨਗਰ ਕੌਂਸਲ ਜਗਰਾਉਂ ਵਿਖੇ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਸਮੂਹ ਬ੍ਰਾਂਚਾਂ ਵਾਟਰ ਸਪਲਾਈ, ਸੀਵਰੇਜ ਸ਼ਾਖਾ, ਇਲੈਕਟ੍ਰੀਸ਼ਨ, ਪੰਪ ਆਪਰੇਟਰ, ਫਾਇਰ ਬਿ੍ਗੇਡ, ਸੈਨੀਟੇਸ਼ਨ, ਅਕਾਊਾਟ ਬ੍ਰਾਂਚ, ਟੈਕਸ ਬ੍ਰਾਂਚ, ਸਮੂਹ ਕਲੈਰੀਕਲ ਸਟਾਫ਼ ਸਾਖਾਵਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ 11 ਅਤੇ 12 ਮਾਰਚ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਤੇ 10 ਸਾਲਾ ਪਾਲਸੀ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਵਾਰ-ਵਾਰ ਮੀਟਿੰਗ ਦਾ ਸਮਾਂ ਮੁਲਤਵੀ ਕਰਨ ਤੋਂ ਖਫਾ ਹੋਏ ਪੰਜਾਬ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੇ ਹੁਕਮਾਂ 'ਤੇ ਮਿਤੀ 06-05-2026 ਨੂੰ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ | ਆਉਣ ਵਾਲੇ ਸੰਘਰਸ਼ ਦੇ ਵਿਚ ਸਾਰੇ ਹੀ ਬ੍ਰਾਂਚਾਂ ਦੇ ਅਹੁਦੇਦਾਰਾਂ ਵਲੋਂ ਹਿੱਸਾ ਲੈ ਕੇ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਗਿਆ | ਪ੍ਰਧਾਨ ਅਰੁਣ ਗਿੱਲ ਨੇ ਇਹ ਵੀ ਦੱਸਿਆ ਕਿ ਮਈ ਅੰਦਰ ਅਣਮਿਥੇ ਸਮੇਂ ਲਈ ਹੋਣ ਵਾਲਾ ਸੰਘਰਸ਼ ਜਿੰਨ੍ਹਾਂ ਟਾਈਮ ਪੱਕੇ ਤੌਰ 'ਤੇ ਉਨ੍ਹਾਂ ਦੀਆਂ ਵਾਜਿਬ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਨਾਂ ਸਮਾਂ ਕੋਈ ਕਰਮਚਾਰੀ ਪੰਜਾਬ ਅੰਦਰ ਸਫ਼ਾਈ ਦੇ ਕੰਮ ਤੇ ਦਫ਼ਤਰੀ ਕੰਮਕਾਜ ਲਈ ਨਹੀਂ ਪਰਤੇਗਾ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੀਟਿੰਗ ਵਿਚ ਸੈਕਟਰੀ ਰਜਿੰਦਰ ਕੁਮਾਰ, ਵਾਇਸ ਪ੍ਰਧਾਨ ਸਨੀ ਸੁੰਦਰ, ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਕਲੈਰੀਕਲ ਸਟਾਫ਼ ਨਵਜੀਤ ਕੌਰ, ਗਗਨ ਖੁੱਲਰ, ਅਮਨ ਕੌਰ, ਵਿਸ਼ਾਲ ਟੰਡਨ, ਹਰਦੀਪ ਢੋਲਣ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ, ਤਾਰਕ ਬਜਾਜ਼, ਗੁਰਪ੍ਰੀਤ ਸਿੰਘ, ਫਾਇਰ ਬਿ੍ਗੇਡ ਦੀਪ ਸਿੰਘ, ਤੀਰਥ ਸਿੰਘ ਹਾਕਮ ਸਿੰਘ, ਜਗਮੋਹਨ ਸਿੰਘ ਆਦਿ ਹਾਜ਼ਰ ਸਨ |