ਰਾਏਕੋਟ, 9 ਮਾਰਚ (ਸੁਸ਼ੀਲ)-ਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤ੍ਹਾ ਨੂੰ ਹਥਿਆਉਣ ਦੇ ਸੁਪਨੇ ਲੈਣ ਵਾਲੀਆਂ ਰਾਜਸੀ ਪਾਰਟੀਆਂ ਦੇ ਪਾਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਉਧੇੜੇ ਜਾਣਗੇ ਅਤੇ ਪੰਜਾਬ ਨੂੰ ਮੁੜ ਤੋਂ ਦੇਸ਼ ਦਾ ਪ੍ਰਤੀਕ ਬਣਾਉਣ ਦੇ ਏਜੰਡੇ ਦਾ ਐਲਾਨ ਕੀਤਾ ਜਾਵੇਗਾ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਆਗੂ ਗੇਜਾ ਰਾਮ ਵਾਲਮੀਕੀ (ਇੰਚਾਰਜ ਲੋਕਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ) ਵਲੋਂ ਸਰਕਲ ਇੰਚਾਰਜ ਲਖਵਿੰਦਰ ਸਿੰਘ ਸਪਰਾ ਦੀ ਅਗਵਾਈ ਹੇਠ 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮੁਹੱਲਾ ਪ੍ਰੇਮ ਨਗਰ ਵਿਖੇ ਰੱਖੀ ਗਈ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਪੰਜਾਬ ਅੰਦਰ ਸੱਤ੍ਹਾ ਨੂੰ ਹਥਿਆਉਣ ਦੀ ਦੌੜ ਲੱਗੀ ਹੋਈ ਹੈ | ਰਾਜਸੀ ਪਾਰਟੀਆਂ ਦਾ ਏਜੰਡਾ ਕੇਵਲ ਤੇ ਕੇਵਲ ਸੱਤਾ ਪ੍ਰਾਪਤੀ ਤੱਕ ਸੀਮਿਤ ਰਹਿ ਗਿਆ ਹੈ | ਭਾਜਪਾ ਆਗੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੱਤ੍ਹਾ 'ਤੇ ਕਾਬਜ਼ ਕਾਂਗਰਸ ਪਾਰਟੀ ਤੇ ਉਸਦੇ ਭਾਈਵਾਲਾਂ ਵਲੋਂ ਦੇਸ਼ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਵਿਸਾਰ ਦਿੱਤਾ ਗਿਆ ਸੀ | ਜਿਸ ਦੇ ਨਤੀਜ਼ੇ ਵਜੋਂ ਨਿੱਤ ਦਿੱਨ ਬੇਰੁਜਗਾਰੀ ਵਿਚ ਵਾਧਾ ਹੋਇਆ ਹੈ | ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਰਵਿੰਦਰ ਸਿੰਘ ਸੰਗੋਵਾਲ ਨੇ ਕਿਹਾ ਸੂਬੇ ਵਿਚ ਨਸ਼ਿਆਂ ਅਤੇ ਗੈਂਗਸਟਰਵਾਦ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਸਰਕਲ ਰਾਏਕੋਟ ਦੇ ਇੰਚਾਰਜ ਲਖਵਿੰਦਰ ਸਿੰਘ ਸਪਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਬਦਲਾਅ ਦੀ ਭਾਵਨਾ ਪੈਦਾ ਹੋ ਚੁੱਕੀ ਹੈ ਅਤੇ ਉਹ ਭਾਜਪਾ ਨੂੰ ਸੱਤ੍ਹਾ ਵਿਚ ਲਿਆਉਣ ਲਈ ਉਤਾਵਲੇ ਹਨ | ਮੀਟਿੰਗ ਨੂੰ ਭਾਜਪਾ ਆਗੂ ਹਰਕੰਵਲਜੀਤ ਸਿੰਘ, ਅਜੇ ਗਿੱਲ, ਕਪਿਲ ਗਰਗ ਵਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ ਬਹਾਦਰ ਸਿੰਘ ਯੂ.ਐੱਸ.ਏ., ਪ੍ਰਦੀਪ ਜੰਡ, ਮਹਿੰਦਰ ਪਾਲ ਜੈਨ, ਜੈ ਪ੍ਰਕਾਸ਼, ਕਪਿਲ ਗਰਗ, ਅਜੇ ਗਿੱਲ, ਦੀਪਿਕ ਬਾਂਸਲ, ਅਜੈ ਕੁਮਾਰ ਗੁਪਤਾ, ਸੁੰਦਰ ਲਾਲ, ਜਗਤਾਰ ਸਿੰਘ ਬੰਗੜ, ਅਨਿਲ ਕੁਮਾਰ ਪਰੂਥੀ, ਮਾਸਟਰ ਵਿੰਦਰ ਕੁਮਾਰ, ਪ੍ਰੀਤਮ ਸਿੰਘ ਸੁਲਤਾਨਖਾਂ, ਬਾਬਾ ਗੁਰਬਖਸ਼ ਸਿੰਘ, ਮਨਦੀਪ ਸਿੰਘ ਬੱਬੀ, ਪੰਡਿਤ ਕਿ੍ਸ਼ਨ ਗੋਪਾਲ, ਸੋਮ ਨਾਥ ਵਰਮਾ, ਅਮਨਦੀਪ ਵਰਮਾ, ਵਿਜੈ ਕੁਮਾਰ, ਅਰਸ਼ਦੀਪ ਸਿੰਘ ਸਪਰਾ, ਵਿਮਲਾ ਦੇਵੀ, ਵੀਨਾ ਰਾਣੀ, ਲੀਲਾ ਰਾਣੀ, ਦਰਸ਼ਨ ਕੌਰ ਸਪਰਾ, ਰਜਿੰਦਰ ਕੌਰ ਸਪਰਾ, ਪਰਮਜੀਤ ਕੌਰ ਆਦਿ ਹਾਜ਼ਰ ਸਨ |