19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕੌਮਾਂਤਰੀ ਮਹਿਲਾ ਦਿਵਸ ਮੌਕੇ ਪਮਾਲ 'ਚ ਔਰਤਾਂ ਲਈ ਮੁਫ਼ਤ ਚੈੱਕਅੱਪ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 10-03-2026
ਮੁੱਲਾਂਪੁਰ-ਦਾਖਾ, 9 ਮਾਰਚ (ਨਿਰਮਲ ਸਿੰਘ ਧਾਲੀਵਾਲ)-ਕੌਮਾਂਤਰੀ ਮਹਿਲਾ ਦਿਵਸ ਮੌਕੇ ਐੱਸ.ਸੀ-ਬੀ.ਸੀ ਭਲਾਈ ਮੰਚ ਪਮਾਲ ਵਲੋਂ ਔਰਤਾਂ ਲਈ ਵਿਸ਼ੇਸ਼ ਮੁਫ਼ਤ ਜਾਂਚ ਕੈਂਪ ਪਿੰਡ ਪਮਾਲ (ਲੁਧਿ:) ਦੀ ਡਿਸਪੈਂਸਰੀ ਵਿਖੇ ਲਗਾਇਆ ਗਿਆ | ਕੈਂਪ ਸਮੇਂ ਕੱਕੜ ਮਲਟੀਸਪੈਸ਼ਲਿਟੀ ਹਸਪਤਾਲ ਐਂਡ ਸਰਜੀਕਲ ਸੈਂਟਰ ਮਨਸੂਰਾਂ ਤੋਂ ਡਾਕਟਰ ਮਨਜੋਤ ਵਾਲੀਆ ਦੀ ਟੀਮ ਚੈੱਕਅੱਪ ਲਈ ਪਹੁੰਚੀ | ਇਸਤਰੀ ਰੋਗਾਂ ਦੇ ਮਾਹਿਰ ਡਾ: ਨਵਜੋਤ ਕੌਰ ਵਲੋਂ ਸੈਂਕੜੇ ਮਹਿਲਾਵਾਂ ਦਾ ਚੈੱਕਅੱਪ ਕੀਤਾ ਗਿਆ | ਐੱਸ.ਸੀ-ਬੀ.ਸੀ ਭਲਾਈ ਮੰਚ ਪਮਾਲ ਵਲੋਂ ਮਹਿਲਾਵਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਚੈੱਕਅੱਪ ਕਰਵਾਉਣ ਪਹੁੰਚੀਆਂ ਮਹਿਲਾਵਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਮਹਿਲਾਵਾਂ ਦੇ ਸਰੀਰ ਗੁੰਝਲਦਾਰ ਹੋਣ ਕਰਕੇ ਇਹ ਲਗਾਤਾਰ ਤਬਦੀਲੀਆਂ ਵਿਚੋਂ ਗੁਜ਼ਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਤਕਲੀਫ ਵਿਚ ਡਾਕਟਰ ਦੀ ਰਾਇ ਜ਼ਰੂਰ ਲਈ ਜਾਵੇ, ਇਲਾਜ ਦੀ ਜ਼ਿੰਮੇਵਾਰੀ ਲੈਣ ਲਈ ਜ਼ਰੂਰੀ ਗਿਆਨ ਅਤੇ ਸਰੋਤ ਹੋਣਾ ਬੇਹੱਦ ਲਾਜ਼ਮੀ ਹੈ | ਇਸ ਮੌਕੇ ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਵਲੋਂ ਕੱਕੜ ਮਲਟੀਸਪੈਸ਼ਲਿਟੀ ਹਸਪਤਾਲ ਐਂਡ ਸਰਜੀਕਲ ਸੈਂਟਰ ਮਨਸੂਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਨਛੱਤਰ ਸਿੰਘ, ਪੰਚ ਖੁਸ਼ਪਾਲ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ ਕੋਰੀਆ, ਨਿਰਮਲ ਸਿੰਘ, ਰਾਵਲ ਸਿੰਘ, ਧਰਮਪਾਲ ਸਿੰਘ, ਝਲਮਣ ਸਿੰਘ, ਗੁਰਸਵਕ ਸਿੰਘ, ਮਨਮੋਹਣ ਸਿੰਘ, ਤਰਸੇਮ ਸਿੰਘ, ਸੁਦਰਸ਼ਨ ਸਿੰਘ, ਕਰਮਜੀਤ ਕੌਰ, ਦਿਲਜੀਤ ਕੌਰ, ਹਰਜਿੰਦਰ ਕੌਰ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ 'ਲਾਹੌਰ ਦੀ ਸੰਧੀ' ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪਿੰਡ ਚੌਕੀਮਾਨ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ 'ਤੇ ਮੇਲਾ ਤੇ ਭੰਡਾਰਾ 12 ਨੂੰ
Ad Position 24