19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ 'ਲਾਹੌਰ ਦੀ ਸੰਧੀ' ਸੰਬੰਧੀ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਰਾਏਕੋਟ, 9 ਮਾਰਚ (ਬਲਵਿੰਦਰ ਸਿੰਘ ਲਿੱਤਰ)-ਲਾਹੌਰ ਦੀ ਸੰਧੀ ਕੋਆਰਡੀਨੇਸ਼ਨ ਕਮੇਟੀ ਵਲੋਂ 9 ਮਾਰਚ 1846 ਨੂੰ ਹੋਈ ਲਾਹੌਰ ਦੀ ਸੰਧੀ ਦੀ 180ਵੀਂ ਵਰ੍ਹੇਗੰਢ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬੱਸੀਆਂ ਕੋਠੀ (ਰਾਏਕੋਟ) ਵਿਖੇ ਮਨਾਉਂਦਿਆਂ ਹੋਇਆ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਵਿਸ਼ਾ 'ਲਾਹੌਰ ਦੀ ਸੰਧੀ-ਪੰਜਾਬ ਨਾਲ ਵਿਸ਼ਵਾਸਘਾਤ' ਰੱਖਿਆ ਗਿਆ | ਇਸ ਸੈਮੀਨਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਕੁਲੈਕਟਿਵ ਸਿੱਖ ਦੇ ਮੁਖੀ ਪ੍ਰੋਫੈਸਰ ਜਗਮੋਹਨ ਸਿੰਘ ਟੋਨੀ, ਸਿੱਖ ਵਿਦਵਾਨ ਸਿਮਰਜੀਤ ਸਿੰਘ ਕੋਟਕਪੂਰਾ ਤੇ ਐਡਵੋਕੇਟ ਸਿਮਰਨਜੀਤ ਸਿੰਘ ਕਨਵੀਨਰ ਕੋਆਰਡੀਨੇਸ਼ਨ ਕਮੇਟੀ ਲਾਹੌਰ ਦੀ ਸੰਧੀ ਵਲੋਂ ਵਿਸ਼ੇਸ਼ ਪੇਪਰ ਪੜ੍ਹੇ ਗਏ | ਸਮੁੱਚੇ ਬੁਲਾਰਿਆਂ ਨੇ ਆਪਣੇ ਭਾਸ਼ਣ ਦੌਰਾਨ ਵਿਸ਼ੇਸ਼ ਤੌਰ 'ਤੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ 9 ਮਾਰਚ 1846 ਨੂੰ ਹੋਈ ਲਾਹੌਰ ਦੀ ਸੰਧੀ ਸਿੱਖਾਂ ਅਤੇ ਪੰਜਾਬੀਆਂ ਦੀ ਗੁਲਾਮੀ ਦੀ ਜੜ੍ਹ ਹੈ | ਅੰਗਰੇਜ਼ ਸਾਮਰਾਜ ਨੇ ਪੰਜਾਬੀਆਂ ਨਾਲ ਧੋਖਾ ਕਰਦੇ ਹੋਏ 1947 ਵਿਚ ਮਹਾਰਾਜਾ ਦਲੀਪ ਸਿੰਘ ਦੇ ਵਾਰਸਾਂ ਦਾ ਰਾਜਭਾਗ ਬਹਾਲ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਦੇ ਗੁਲਾਮ ਬਣਾ ਦਿੱਤਾ | ਜਿਸ ਕਰਕੇ ਪ੍ਰਮਾਣੂ ਤਾਕਤ ਚੀਨ, ਪਾਕਿਸਤਾਨ ਤੇ ਭਾਰਤ ਦਰਮਿਆਨ ਸ਼ਾਂਤੀ ਸਥਾਪਿਤ ਰੱਖਣ ਵਾਲੀ ਬਫ਼ਰ ਸਟੇਟ ਦਾ ਖ਼ਾਤਮਾ ਹੋ ਗਿਆ | ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਲਈ ਯੂਨੀਸੈੱਫ ਤੇ ਪੰਜਾਬੀਆਂ ਦੀ ਵਿਸ਼ੇਸ ਕਮੇਟੀ ਦਾ ਹੋਂਦ ਵਿਚ ਆਉਣਾ ਜ਼ਰੂਰੀ ਹੈ | ਅੱਜ ਦੇ ਸਮਾਗਮ ਵਿਚ ਭਾਈ ਸੁਖਜੀਤ ਸਿੰਘ ਖੋਸੇ, ਬੀਬੀ ਚਰਨਜੀਤ ਕੌਰ ਮਾਤਾ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਵਲੋਂ ਆਏ ਬੁਲਾਰਿਆਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ | ਅੱਜ ਦੇ ਸਮਾਗਮ ਦਾ ਪ੍ਰਬੰਧ ਜਥੇਦਾਰ ਸੁਰਜੀਤ ਸਿੰਘ ਤਲਵੰਡੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਲੁਧਿਆਣਾ ਦਿਹਾਤੀ ਅਤੇ ਦਲਜੀਤ ਸਿੰਘ ਦੌਧਰ ਵਲੋਂ ਕੀਤਾ ਗਿਆ ਤੇ ਕਮੇਟੀ ਮੈਂਬਰ ਹਰਜੋਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਯੂਕੇ, ਹਰਵਿੰਦਰ ਸਿੰਘ ਖੈਹਿਰਾ ਕੈਨੇਡਾ, ਕਮਲਪ੍ਰੀਤ ਸਿੰਘ ਅਮਰੀਕਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਅੱਜ ਦੇ ਸੈਮੀਨਾਰ ਵਿਚ ਗੋਪਾਲ ਸਿੰਘ ਝਾੜੋਂ, ਹਰਦੇਵ ਸਿੰਘ ਪੱਪੂ, ਪਰਮਪਾਲ ਸਿੰਘ ਭੀਖੀ, ਕੁਲਦੀਪ ਸਿੰਘ ਦੁਬਾਲੀ, ਹਰਜੀਤ ਸਿੰਘ ਚਤਾਮਲਾ, ਐਡਵੋਕੇਟ ਜਗਮੀਤ ਸਿੰਘ ਵਾਈਸ ਪ੍ਰਧਾਨ ਸੰਗਰੂਰ ਬਾਰ ਐਸੋਸੀਏਸ਼ਨ, ਰਣਜੋਧ ਸਿੰਘ ਦੋਰਾਹਾ, ਮੋਹਣ ਸਿੰਘ ਬੰਗਸੀਪੁਰਾ, ਗੁਰਮੀਤ ਸਿੰਘ ਬਰਸਾਲ, ਜਸਪ੍ਰੀਤ ਸਿੰਘ ਢੋਲਣ ਸਤਿਕਾਰ ਕਮੇਟੀ ਪੰਜਾਬ ਦੇ ਸੇਵਾਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ 'ਏਕ ਸ਼ਾਮ ਖਾਟੂ ਸ਼ਿਆਮ ਕੇ ਨਾਮ' ਸੰਕੀਰਤਨ ਸਮਾਗਮ ਸ਼ਰਧਾਪੂਰਵਕ ਕਰਵਾਇਆ ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਮੌਕੇ ਪਮਾਲ 'ਚ ਔਰਤਾਂ ਲਈ ਮੁਫ਼ਤ ਚੈੱਕਅੱਪ ਕੈਂਪ ਲਗਾਇਆ
Ad Position 24