19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੰਡੀ ਮੁੱਲਾਂਪੁਰ 'ਚ 'ਏਕ ਸ਼ਾਮ ਖਾਟੂ ਸ਼ਿਆਮ ਕੇ ਨਾਮ' ਸੰਕੀਰਤਨ ਸਮਾਗਮ ਸ਼ਰਧਾਪੂਰਵਕ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਮੁੱਲਾਂਪੁਰ-ਦਾਖਾ, 9 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਸ਼ਿਆਮ ਸੇਵਾ ਮੰਡਲ ਮੰਡੀ ਮੁੱਲਾਂਪੁਰ ਵਲੋਂ ਸਮੂਹ ਸ਼ਹਿਰੀਆਂ ਦੇ ਸਹਿਯੋਗ ਨਾਲ 'ਇਕ ਸ਼ਾਮ ਖਾਟੂ ਸ਼ਿਆਮ ਜੀ ਕੇ ਨਾਮ' ਅਤੇ 9ਵਾਂ ਸ੍ਰੀ ਸ਼ਿਆਮ ਸੰਕੀਰਤਨ ਸਮਾਗਮ ਦਾਣਾ ਮੰਡੀ ਮੁੱਲਾਂਪੁਰ ਵਿਖੇ ਸ਼ਰਧਾਪੂਰਵਕ ਕਰਵਾਇਆ ਗਿਆ | ਸਮਾਗਮ 'ਚ ਸ਼ੁਭਮ ਰੂਪਮ ਕਲਕੱਤਾ ਵਾਲੇ, ਸ਼ਿਵਾਨੀ ਸ਼ਰਮਾ ਗਵਾਲੀਅਰ ਵਾਲਿਆਂ ਵਲੋਂ ਸੁੰਦਰ ਭਜਨਾਂ ਰਾਹੀਂ ਭਗਵਾਨ ਖਾਟੂ ਸ਼ਿਆਮ ਦਾ ਗੁਣਗਾਇਨ ਕੀਤਾ | 'ਮੇਰੇ ਖਾਟੂ ਵਾਲੇ ਦਾ ਪੂਰੇ ਜਗ ਮੈਂ ਡੰਕਾ ਬਾਜੇ' ਧੁੰਨਾਂ 'ਤੇ ਸ਼ਰਧਾਲੂ ਝੂਮਦੇ ਨਜ਼ਰ ਆਏ | ਭਜਨ ਗਾਇਕਾਂ ਨੇ ਖਾਟੂ ਜੀ ਦੀ ਮਹਿਮਾ ਗਾਉਂਦਿਆਂ ਦੱਸਿਆ ਕਿ ਖਾਟੂ ਸ਼ਿਆਮ ਨੂੰ ਦੁਖੀਆਂ ਤੇ ਹਾਰੇ ਹੋਏ ਲੋਕਾਂ ਦੀ ਮੱਦਦ ਕਰਨ ਵਾਲਾ ਦੇਵਤਾ ਮੰਨਿਆ ਜਾਂਦਾ ਹੈ | ਔਖੇ ਸਮੇਂ ਵਿਚ ਭਗਵਾਨ ਖਾਟੂ ਸ਼ਿਆਮ ਆਪਣੇ ਭਗਤਾਂ 'ਤੇ ਕਿ੍ਪਾ ਜ਼ਰੂਰ ਕਰਦੇ ਹਨ | ਇਸ ਮੌਕੇ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਵੱਖੋ-ਵੱਖ ਧਾਰਮਿਕ, ਸਮਾਜਿਕ, ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ | ਸਮਾਗਮ ਨੂੰ ਸਫ਼ਲ ਬਣਾਉਣ ਲਈ ਰਮੇਸ਼ ਜੈਨ, ਵਰਿੰਦਰ ਬਾਂਸਲ, ਰਾਜ ਕੁਮਾਰ, ਸੁਨੀਲ ਕੁਮਾਰ, ਆਸ਼ੂ ਬਾਂਸਲ, ਸੌਰਵ ਜੈਨ, ਸਾਬਕਾ ਕੌਂਸਲਰ ਸਜਨ ਬਾਂਸਲ, ਕੌਂਸਲਰ ਬਲਬੀਰ ਚੰਦ ਬੀਰਾ, ਸਾਨਿਯੂ ਗੁਪਤਾ, ਮਲਹੋਤਰਾ, ਮਨੀਕ ਜਿੰਦਲ, ਆੜ੍ਹਤੀ ਪਿੰਕੂ ਜਿੰਦਲ, ਰਾਕੇਸ਼ ਗੁਪਤਾ, ਦੀਪਕ ਕੁਮਾਰ, ਇਸ਼ਾਨ ਸਿੰਗਲਾ, ਸ਼ੁਭਮ ਧੂਰੀਆ, ਵਿਸ਼ਾਲ, ਯੋਗੇਸ਼ਨ, ਸੰਜਮ ਜੈਨ, ਕਰਨ ਕਾਂਸਲ, ਅਭਿਸ਼ੇਕ ਕਾਂਸਲ, ਹੋਰਨਾਂ ਨੇ ਭਰਵਾਂ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. (ਰਾਜੇਵਾਲ) ਵਲੋਂ ਬਰਨਾਲਾ ਰੈਲੀ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਐਲਾਨ ਅਗਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ 'ਲਾਹੌਰ ਦੀ ਸੰਧੀ' ਸੰਬੰਧੀ ਸੈਮੀਨਾਰ ਕਰਵਾਇਆ
Ad Position 24