26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਹੈਲਪ ਲਾਈਨ ਨੰਬਰ ਕੀਤਾ ਜਨਤਕ

Ad Position 21
No active advertisement
ਅਜੀਤ ਡੈਸਕ 13-03-2026
ਮੁੱਲਾਂਪੁਰ-ਦਾਖਾ, 12 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਆਦੇਸ਼ਾਂ ਹੇਠ ਰਾਜ ਭਰ 'ਚ ਸਰਗਰਮ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ, ਗੈਂਗਸਟਰਾਂ, ਹੋਰ ਅਪਰਾਧੀ ਬਿਰਤੀ ਦੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਲਈ ਆਮ ਲੋਕਾਂ ਤੋਂ ਪੁਲਿਸ ਸਹਿਯੋਗ ਦੀ ਮੰਗ ਰਹੀ ਹੈ | ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ, ਐੱਸ.ਪੀ. (ਐੱਚ) ਰਮਿੰਦਰਜੀਤ ਸਿੰਘ ਦਿਉਲ, ਦਾਖਾ ਪੁਲਿਸ ਸਬ-ਡਵੀਜ਼ਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਮੰਡੀ ਮੁੱਲਾਂਪੁਰ ਦਾਖਾ 'ਚ ਪੁਲਿਸ-ਪਬਲਿਕ ਮੀਟਿੰਗ ਕੀਤੀ ਗਈ | ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ/ ਪੰਚ/ਨੰਬਰਦਾਰ/ਹੋਰ ਪਤਵੰਤੇ ਅਤੇ ਸ਼ਹਿਰ ਦੇ ਵੱਖੋ-ਵੱਖ ਵਾਰਡਾਂ ਦੀ ਨੁਮਾਇੰਦਗੀ ਵਾਲੇ ਕੌਂਸਲਰ, ਚੋਣਵੇਂ ਸ਼ਹਿਰੀਆਂ ਨੂੰ ਸੰਬੋਧਨ ਹੁੰਦਿਆਂ ਐੱਸ. ਐੱਸ.ਪੀ. ਡਾ: ਅੰਕੁਰ ਗੁਪਤਾ ਨੇ ਕਿਹਾ ਕਿ ਡੀ.ਆਈ.ਜੀ (ਲੁਧਿਆਣਾ ਰੇਂਜ) ਦੇ ਆਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਪੁਲਿਸ ਵਲੋਂ ਮਜ਼ਬੂਤ ਅਤੇ ਪੁਖਤਾ ਰਣਨੀਤੀ ਬਣਾਈ ਗਈ ਹੈ | ਨਸ਼ਾ ਤਸਕਰਾਂ, ਗੈਂਗਸਟਰਾਂ, ਭਿ੍ਸ਼ਟਾਚਾਰੀਆ ਵਿਰੁੱਧ ਸਖ਼ਤ ਹੋਈ ਪੁਲਿਸ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਬੜੀ ਲੋੜ ਹੈ | ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਨੇ ਕਿਹਾ ਕਿ ਬਾਹਰੋਂ ਆਉਂਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਪੰਜਾਬ ਪੁੁਲਿਸ ਦਾ ਨਵੀਂਨੀਕਰਨ ਫ਼ੈਸਲਾ ਜਿਸ ਤਹਿਤ ਇਕ ਡਰੱਗ ਹੈਲਪਲਾਈਨ ਨੰਬਰ 97791-00200 ਜਨਤਕ ਕੀਤਾ ਗਿਆ ਹੈ, ਕਿਸੇ ਨੂੰ ਨਸ਼ਿਆਂ ਬਾਰੇ ਜਾਣਕਾਰੀ ਮਿਲੇ ਪੁਲਿਸ ਨੂੰ ਤੁਰੰਤ ਮੁਫ਼ਤ ਹੈਲਪ ਲਾਈਨ ਨੰਬਰ 'ਤੇ ਫ਼ੋਨ ਕੀਤਾ ਜਾਵੇ | ਪੁਲਿਸ ਵਲੋਂ ਜਾਣਕਾਰੀ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ | ਪੁਲਿਸ ਪਬਲਿਕ ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਐੱਸ. ਐੱਸ. ਪੀ. ਡਾ: ਅੰਕੁਰ ਗੁਪਤਾ, ਐੱਸ. ਪੀ. (ਐੱਚ) ਰਮਿੰਦਰਜੀਤ ਸਿੰਘ ਦਿਉਲ, ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ, ਐੱਸ. ਐੱਚ. ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਕਾਰਵਾਈ ਨੂੰ ਅਸਰਦਾਰ ਬਣਾਉਣ ਲਈ ਇਸ਼ਤਿਹਾਰੀ ਮੁਜ਼ਰਮਾਂ ਦੀਆਂ ਗਿ੍ਫ਼ਤਾਰੀਆਂ ਬਾਰੇ ਵਿਆਪਕ ਮੁਹਿੰਮ ਵਿੱਢੀ ਹੋਈ ਹੈ | ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਰ ਨਾਜ਼ੁਕ ਥਾਵਾਂ 'ਤੇ ਚੈਕਿੰਗ ਦੇ ਨਾਲ ਰਾਤਰੀ ਪੁਲਿਸ ਪੈਟਰੋਲੀਅਮ ਗਸ਼ਤ ਨਿਰੰਤਰ ਜਾਰੀ ਹੈ | ਐੱਸ. ਐੱਸ. ਪੀ. ਵਲੋਂ ਸਾਲ 2025/26 ਦੌਰਾਨ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਮੁਕੱਦਮਿਆਂ ਦੀ ਜਾਣਕਾਰੀ ਵੀ ਦਿੱਤੀ | ਮੰਚ ਸੰਚਾਲਕ ਕੌਂਸਲਰ ਬਲਵਿੰਦਰ ਸਿੰਘ ਬੱਸਣ, ਟੋਨੀ ਵਰਮਾ ਜਗਰਾਉਂ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਸੋਈ ਗੈਸ ਲੈਣ ਲਈ ਏਜੰਸੀਆਂ 'ਤੇ ਲੱਗਣ ਲੱਗੀਆਂ ਕਤਾਰਾਂ ਅਗਲੀ ਖ਼ਬਰ ਜਗਰਾਉਂ 'ਚ ਗੈਸ ਪਾਈਪ ਲਾਈਨ ਲੀਕ ਹੋਣ ਦਾ ਮਾਮਲਾ <br> ਵਿਧਾਇਕਾ ਬੀਬੀ ਮਾਣੂੰਕੇ ਨੇ ਵਿਧਾਨ ਸਭਾ 'ਚ ਉਠਾਇਆ
Ad Position 24