26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਗਵੰਤ ਮਾਨ ਵਲੋਂ ਸਟੇਜ ਤੋਂ 'ਇਸ਼ਕ ਮਜਾਜ਼ੀ' ਦੇ ਕਿੱਸੇ ਸੁਣਾਉਂਦਿਆਂ ਔਰਤਾਂ ਦਾ ਵੱਡਾ ਅਪਮਾਨ ਕੀਤਾ-ਸੰਧੂ/ਤਲਵੰਡੀ

Ad Position 21
No active advertisement
ਅਜੀਤ ਡੈਸਕ 13-03-2026
ਰਾਏਕੋਟ, 12 ਮਾਰਚ (ਬਲਵਿੰਦਰ ਸਿੰਘ ਲਿੱਤਰ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮਹਿਲਾ ਦਿਵਸ ਦੇ ਸਮਾਗਮ ਦੌਰਾਨ ਸਟੇਜ਼ ਤੋਂ 'ਇਸ਼ਕ ਮਜ਼ਾਜ਼ੀ ਦੇ ਕਿੱਸੇ' ਸੁਣਾਉਂਦਿਆਂ ਜਿੱਥੇ ਔਰਤਾਂ ਦਾ ਵੱਡਾ ਅਪਮਾਨ ਕੀਤਾ ਹੈ, ਉੱਥੇ ਹੀ ਆਪਣੇ ਅਹੁਦੇ ਦੀ ਮਰਿਯਾਦਾ ਨੂੰ ਧੱਬਾ ਲਗਾਇਆ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਏਕੋਟ ਤੋਂ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੋਹਣ ਸਿੰਘ ਤਲਵੰਡੀ ਦੇ ਗ੍ਰਹਿ ਪਿੰਡ ਤਲਵੰਡੀ ਰਾਏ ਵਿਖੇ ਕੀਤਾ | ਉਨ੍ਹਾਂ ਆਖਿਆ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ, ਜਿੰਨ੍ਹਾਂ ਵਲੋਂ ਮਹਿਲਾ ਦਿਵਸ ਦੇ ਸਮਾਗਮ 'ਚ ਬੈਠੀਆਂ ਧੀਆਂ-ਭੈਣਾਂ ਤੇ ਮਾਵਾਂ ਸਾਹਮਣੇ ਆਪਣੇ ਅਹੁਦੇ ਤੇ ਰੁਤਬੇ ਨੂੰ ਛਿੱਕੇ ਟੰਗਦਿਆਂ ਇਸ਼ਕ ਮਜ਼ਾਜ਼ੀ ਦੇ ਕਿੱਸੇ ਸੁਣਾਏ ਗਏ, ਇਸ ਘਟੀਆ ਸ਼ਬਦਾਵਲੀ ਦਾ ਦੇਸ਼-ਵਿਦੇਸ਼ 'ਚ ਖੂਬ ਭੰਡੀ ਪ੍ਰਚਾਰ ਹੋ ਰਿਹਾ ਹੈ | ਉਨ੍ਹਾਂ ਆਖਿਆ ਕਿ ਸਟੇਜ਼ ਤੋਂ ਅਜਿਹਾ ਗੈਰ-ਸਮਾਜੀ ਬੋਲਣਾ ਬਹੁਤ ਨਿੰਦਣਯੋਗ ਹੈ | ਇਨ੍ਹਾਂ ਅਕਾਲੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਜਿਹੀ ਸ਼ਬਦਾਵਲੀ ਵਰਤਣ ਲਈ ਨੈਤਿਕਤਾ ਦੇ ਅਧਾਰ 'ਤੇ ਜਨਤਕ ਤੌਰ 'ਤੇ ਮੁਆਫ਼ੀ ਦੀ ਮੰਗ ਕੀਤੀ ਹੈ ਕਿ ਉਹ ਇਸ ਵਰਤਾਰਾ ਦੀ ਸਭਨਾਂ ਤੋਂ ਮੁਆਫ਼ੀ ਮੰਗਣ ਤਾਂ ਜੋ ਲੋਕਾਂ ਵਿਚ ਮੁੱਖ ਮੰਤਰੀ ਪ੍ਰਤੀ ਪਾਏ ਜਾ ਰਹੇ ਰੋਸ ਨੂੰ ਖ਼ਤਮ ਕੀਤਾ ਜਾ ਸਕੇ | ਇਸ ਮੌਕੇ ਜਥੇਦਾਰ ਮੋਹਣ ਸਿੰਘ ਤਲਵੰਡੀ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਥੇਦਾਰ ਗੁਰਸ਼ਰਨ ਸਿੰਘ ਬੜੂੰਦੀ, ਜਥੇਦਾਰ ਨਰਿੰਦਰ ਸਿੰਘ ਸੰਘੇੜਾ, ਡਾ. ਹਰਪਾਲ ਸਿੰਘ ਗਰੇਵਾਲ, ਨੰਬਰਦਾਰ ਬੂਟਾ ਸਿੰਘ ਤਲਵੰਡੀ, ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ, ਸੁਖਰਾਜ ਸਿੰਘ ਮਹੇਰਨਾ, ਮੈਨੇਜਰ ਸਤਪਾਲ ਸਿੰਘ ਤਲਵੰਡੀ, ਰਾਜ ਸਿੰਘ ਸੱਤੋਵਾਲ, ਸੁਖਬੀਰ ਸਿੰਘ ਸੁੱਖਾ ਸੀਲੋਆਣੀ, ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਜਸਕਰਨ ਸਿੰਘ ਲੱਕੀ ਬੁੱਟਰ, ਸੁਖਦੇਵ ਸਿੰਘ ਤਲਵੰਡੀ, ਨੰਬਰਦਾਰ ਕੁਲਬੀਰ ਸਿੰਘ ਜੰਡ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ ਸ੍ਰੀ ਅਖੰਡ ਪਾਠਾਂ ਦੀ ਸੱਤਵੀਂ ਲੜੀ ਆਰੰਭ ਅਗਲੀ ਖ਼ਬਰ 36ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਤਿੰਨ ਰੋਜ਼ਾ ਗੁਰਮਤਿ ਸਮਾਗਮ 20 ਤੋਂ
Ad Position 24