ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਹਰਵਿੰਦਰ ਸਿੰਘ ਨੰਨੂ ਐੱਮ. ਈ. ਬ੍ਰਾਂਚ ਨਗਰ ਕੌਂਸਲ ਖੰਨਾ ਨੂੰ ਉਸ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸੱਸ ਮਾਤਾ ਸਤਨਾਮ ਕੌਰ ਪਤਨੀ ਤਰਲੋਕ ਸਿੰਘ ਦਾ ਦੇਹਾਂਤ ਹੋ ਗਿਆ | ਦੁਖ ਦੀ ਘੜੀ ਵਿਚ ਪਰਿਵਾਰ ਨਾਲ ਵੱਖ ਵੱਖ ਸਿਆਸੀ, ਸਮਾਜਿਕ ਦੇ ਨੁਮਾਇੰਦਿਆਂ ਦੇ ਨਾਲ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਨਨੂੰ ਨਾਲ ਅਫ਼ਸੋਸ ਕਰਨ ਵਾਲਿਆਂ ਵਿਚ ਨਗਰ ਕਾੌਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈ. ਓ. ਚਰਨਜੀਤ ਸਿੰਘ ਉਭੀ, ਭਾਜਪਾ ਨੇਤਾ ਰਣਜੀਤ ਸਿੰਘ ਹੀਰਾ, ਜੇ. ਈ. ਸੰਦੀਪ ਸਿੰਘ, ਸੁਪਰੀਡੈਂਟ ਅਮਰਪਾਲ ਸਿੰਘ ਆਦਿ ਸ਼ਾਮਿਲ ਹਨ |