21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰੱਤੋਵਾਲ 'ਚ ਬੈਲ ਗੱਡੀਆਂ ਦੀਆਂ ਦੌੜਾਂ 3 ਨੂੰ

Ad Position 21
No active advertisement
ਅਜੀਤ ਡੈਸਕ 28-03-2026
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਡੇਰਾ ਬਾਬਾ ਗੁਰਮੁੱਖ ਸਿੰਘ ਨੌਜਵਾਨ ਸਭਾ ਪਿੰਡ ਰੱਤੋਵਾਲ ਬਲਾਕ ਸੁਧਾਰ (ਲੁਧਿ:) ਵਲੋਂ ਪਿੰਡਾਂ ਦੇ ਖੇਡ ਮੇਲਿਆ ਦਾ ਹਿੱਸਾ ਬੈਲ ਗੱਡੀਆ ਦੀ ਦੌੜ ਦਿਨ ਸ਼ੁੱਕਰਵਾਰ, 3 ਅਪ੍ਰੈਲ ਨੂੰ ਸਵੇਰ 11 ਵਜੇ ਸ਼ੁਰੂ ਹੋਵੇਗੀ | ਸ਼ਹੀਦ ਬਾਬਾ ਗੁਰਮੁੱਖ ਸਿੰਘ ਦੇ ਸਥਾਨ ਨੇੜੇ ਸਰਾਭਾ ਰਾਹ 'ਤੇ ਪ੍ਰਬੰਧਕਾਂ ਵਲੋਂ ਮੰਚ ਸਜਾਇਆ ਜਾਵੇਗਾ | ਸਰਪੰਚ/ਗ੍ਰਾਮ ਪੰਚਾਇਤ, ਮੈਂਬਰਨ, ਸਮੁੱਚੇ ਨਗਰ ਦੇ ਸਹਿਯੋਗ ਨਾਲ ਰੱਤੋਵਾਲ 'ਚ ਹੋ ਰਹੀ ਬੈਲ ਗੱਡੀਆਂ ਦੀ ਦੌੜ ਦੇ ਜੇਤੂਆਂ ਨੂੰ ਨਗਦ ਇਨਾਮ ਅਤੇ ਬਲਦਾਂ ਲਈ ਝੁੱਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਦੂਰ-ਨੇੜਿਉ ਬੈਲ ਗੱਡੀਆਂ ਦੀ ਦੌੜ ਵਿਚ ਬਲਦ ਲੈ ਕੇ ਪਹੁੰਚ ਰਹੇ ਹਰ ਜੋੜੀ ਦੇ ਮਾਲਕ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਪ੍ਰਸ਼ਾਸਕੀ ਤੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਦੀ ਥਾਂ ਨਾਟਕਬਾਜ਼ੀ ਕਰ ਕੇ ਸਮਾਂ ਕੱਢ ਰਹੀ- ਦਿਉਲ ਅਗਲੀ ਖ਼ਬਰ ਅਬੋਹਰ ਵਿਖੇ 5 ਸਰਪੰਚਾਂ ਸਮੇਤ ਕਈ ਪੰਚ ਅਤੇ ਬਲਾਕ ਸੰਮਤੀ ਮੈਂਬਰ ਹੋਏ ਆਪ 'ਚ ਸ਼ਾਮਿਲ <br/>
Ad Position 24