05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰਮਤਿ ਭਵਨ ਮੁੱਲਾਂਪੁਰ ਦਾਖਾ ਮੰਡੀ ਵਿਖੇ ਅੱਖਾਂ ਦਾ 103ਵਾਂ ਮੁਫ਼ਤ ਕੈਂਪ ਸਫਲ ਰਿਹਾ

ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਟਰੱਸਟੀਆਂ ਵਲੋਂ ਢੱਟ ਫਾਊਂਡੇਸ਼ਨ ਕੈਨੇਡਾ ਸੁਰਿੰਦਰ ਕੌਰ, ਅਵਤਾਰ ਸਿੰਘ ਢੱਟ ਦੇ ਸਹਿਯੋਗ ਨਾਲ 103ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ । ਗੁਰਮਤਿ ਭਵਨ ਦੀ ਵਲੰਟੀਅਰ ਟੀਮ (ਲੜਕੇ-ਲੜਕੀਆ) ਅੰਦਰ ਕੈਂਪ ਦੀ ਸ਼ਫਲਤਾ ਅਤੇ ਸੇਵਾ ਲਈ ਪਹਿਲਾ ਨਾਲੋਂ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

Ad Position 21
No active advertisement
ਕੈਂਪ ਦੌਰਾਨ ਚੈੱਕਅਪ ਸਮੇਂ ਡਾ. ਜੈਕਬ ਪ੍ਰਭਾਕਰ ਨਾਲ ਸੁਰਿੰਦਰ ਕੌਰ ਕੈਨੇਡਾ, ਡਾ. ਰੂਹੀ ਦਿਉਲ, ਅਵਤਾਰ ਸਿੰਘ ਸੇਖੂਪੁਰਾ, ਰਵਿੰਦਰ ਸਿੰਘ ਢੱਟ, ਮਨਦੀਪ ਕੌਰ ਅਟਵਾਲ, ਟਰੱਸਟੀ ਮਨੀਸ਼ ਜੈਨ ਤੇ ਹੋਰ। ਤਸਵੀਰ : ਕ੍ਰਿਪਾਲ ਹੰਬੜਾਂ 06-10-2026
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਟਰੱਸਟੀਆਂ ਵਲੋਂ ਢੱਟ ਫਾਊਂਡੇਸ਼ਨ ਕੈਨੇਡਾ ਸੁਰਿੰਦਰ ਕੌਰ, ਅਵਤਾਰ ਸਿੰਘ ਢੱਟ ਦੇ ਸਹਿਯੋਗ ਨਾਲ 103ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ । ਗੁਰਮਤਿ ਭਵਨ ਦੀ ਵਲੰਟੀਅਰ ਟੀਮ (ਲੜਕੇ-ਲੜਕੀਆ) ਅੰਦਰ ਕੈਂਪ ਦੀ ਸ਼ਫਲਤਾ ਅਤੇ ਸੇਵਾ ਲਈ ਪਹਿਲਾ ਨਾਲੋਂ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਡਾ. ਰੂਹੀ ਦਿਉਲ, ਡਾ. ਅਮਰਪ੍ਰੀਤ ਸਿੰਘ ਦਿਉਲ, ਜੇ. ਈ. ਕੰਵਰਦੀਪ ਸਿੰਘ ਧੰਨਾ, ਹੋਰ ਟਰਸਟੀਆ ਵਲੋਂ ਚੈੱਕਅਪ ਕੈਂਪ ਦੀ ਆਰੰਭਤਾ ਸਮੇਂ ਉਚੇਚਾ ਪਹੁੰਚੇ ਸੁਰਿੰਦਰ ਕੌਰ ਕੈਨੇਡਾ, ਅਵਤਾਰ ਸਿੰਘ ਢੱਟ ਤੇ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਡਾ. ਜੈਕਬ ਪ੍ਰਭਾਕਰ ਦਾ ਨਿੱਘਾ ਸਵਾਗਤ ਕੀਤਾ। ਡਾ. ਜੈਕਬ ਪ੍ਰਭਾਕਰ ਦੀ ਅਗਵਾਈ ਹੇਠ ਹਸਪਤਾਲ ਦੀ ਟੀਮ ਵਲੋਂ ਸਮੇਂ ਸਿਰ ਸਵੇਰ 8 ਵਜੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਸ਼ੁਰੂ ਕਰ ਦਿੱਤਾ। ਚੈੱਕਅਪ ਸਮੇਂ ਚਿੱਟਾ ਮੋਤੀਆ, ਅੱਖਾਂ ਦੀਆਂ ਹੋਰ ਬਿਮਾਰੀਆਂ ਤੋਂ ਪੀੜ੍ਹਤ ਸੈਂਕੜੇ ਮਰੀਜ਼ ਚੈੱਕਅਪ ਤੇ ਆਪ੍ਰੇਸ਼ਨ ਲਈ ਸਵੇਰ ਤੋਂ ਹੀ ਪਹੁੰਚੇ ਹੋਏ ਸਨ। ਡਾ. ਜੈਕਬ ਪ੍ਰਭਾਕਰ ਅਨੁਸਾਰ ਉਨ੍ਹਾਂ ਵਲੋਂ 450 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ, ਜਿਨ੍ਹਾਂ ’ਚੋਂ 210 ਮਰੀਜ਼ਾਂ ਦੀ ਬਗੈਰ ਟਾਂਕਾ ਲਾਏ ਲੈਂਜ਼ ਫਿਟ ਕਰਨਾ, ਚਿੱਟਾ ਮੋਤੀਏ ਆਪ੍ਰੇਸ਼ਨ, 20 ਮਰੀਜ਼ਾਂ ਦੀ ਯੈਗ ਲੇਜ਼ਰ ਵਾਸਤੇ ਰਜਿਸਟ੍ਰੇਸ਼ਨ ਕੀਤੀ ਗਈ। ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਚਿੱਟਾ ਮੋਤੀਆ ਯੈਗ ਲੇਜ਼ਰ ਆਪ੍ਰੇਸ਼ਨ ਕਰਕੇ ਮਰੀਜ਼ਾ ਨੂੰ ਗੁਰਮਤਿ ਭਵਨ ਅਤਿ-ਆਧੂਨਿਕ ਸਹੂਲਤਾ ਵਾਲੇ ਹਾਲ ‘ਚ ਰੱਖਿਆ ਗਿਆ ਹੈ। ਗੁਰਮਤਿ ਭਵਨ ’ਚ ਅੱਖਾਂ ਦੇ ਮੁਫ਼ਤ ਕੈਂਪ ਸਮੇਂ ਰਵਿੰਦਰ ਸਿੰਘ ਢੱਟ, ਮਨਦੀਪ ਕੌਰ ਅਟਵਾਲ, ਡਾ. ਸੁਖਦੇਵ ਸਿੰਘ ਧਾਲੀਵਾਲ, ਡਾ. ਅਰਜਨ ਦਿਉਲ, ਟਰਸਟੀ ਅਵਤਾਰ ਸਿੰਘ ਸੇਖੋਂ, ਰਾਵਿੰਦਰ ਕੁਮਾਰ ਲੂਥਰਾ, ਟਰਸਟੀ ਮਨੀਸ਼ ਜੈਨ, ਕੈਪ: ਮੇਜਰ ਸਿੰਘ ਮੈਨੇਜਰ, ਕਮਲਜੀਤ ਸਿੰਘ ਤੂਰ, ਤਨਵੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੁੱਖਾ, ਅਮਨਦੀਪ ਸਿੰਘ ਸੇਖੋਂ ਸਮੇਤ ਫਾਊਂਡੇਸ਼ਨ ਦੇ ਟਰੱਸਟੀ ਤੇ ਵਲੰਟੀਅਰ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਜਗਪਾਲ ਸਿੰਘ ਚੁਣੇ ਗਏ ਸਹੌਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ- ਵਾਈਸ ਚੇਅਰਮੈਨ ਲਹਿਰਾ
Ad Position 24