ਕੈਪਟਨ ਸੰਦੀਪ ਸੰਧੂ ਵਲੋਂ ਕੈਲਪੁਰ ’ਚ ਵਿਕਾਸ ਕੰਮਾਂ ਦਾ ਉਦਘਾਟਨ
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ’ਚ ਪਿੰਡ ਕੈਲਪੁਰ ਗ੍ਰਾਮ ਪੰਚਾਇਤ, ਮਹਿਲਾ ਸਰਪੰਚ ਇੰਦਰਜੀਤ ਕੌਰ ਰਾਏ, ਹਰਕੇਵਲ ਸਿੰਘ ਰਾਏ ਵਲੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਦੀ ਰਹਿਨੁਮਈ ਹੇਠ ਪਿੰਡ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਹਨ। ਕੈਲਪੁਰ ਸਰਪੰਚ, ਗ੍ਰਾਮ ਪੰਚਾਇਤ ਵਲੋਂ ਕੈਪਟਨ ਸੰਦੀਪ ਸੰਧੂ ਦੀ ਸਿਫ਼ਾਰਿਸ ’ਤੇ ਐੱਮ.
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ’ਚ ਪਿੰਡ ਕੈਲਪੁਰ ਗ੍ਰਾਮ ਪੰਚਾਇਤ, ਮਹਿਲਾ ਸਰਪੰਚ ਇੰਦਰਜੀਤ ਕੌਰ ਰਾਏ, ਹਰਕੇਵਲ ਸਿੰਘ ਰਾਏ ਵਲੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਦੀ ਰਹਿਨੁਮਈ ਹੇਠ ਪਿੰਡ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਹਨ। ਕੈਲਪੁਰ ਸਰਪੰਚ, ਗ੍ਰਾਮ ਪੰਚਾਇਤ ਵਲੋਂ ਕੈਪਟਨ ਸੰਦੀਪ ਸੰਧੂ ਦੀ ਸਿਫ਼ਾਰਿਸ ’ਤੇ ਐੱਮ. ਪੀ. ਕੋਟੇ ’ਚ 4 ਲੱਖ ਰੁਪਏ ਗ੍ਰਾਂਟ ਹਾਸਿਲ ਕਰਕੇ ਪਿੰਡ ਅੰਦਰ ਸ਼ਮਸ਼ਾਨਘਾਟ ਦੀ ਕਾਇਆ-ਕਲਪ ’ਤੇ ਖ਼ਰਚ ਕੀਤੀ ਗਈ। ਹਰਕੇਵਲ ਸਿੰਘ ਰਾਏ, ਸਰਪੰਚ ਇੰਦਰਜੀਤ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਜਸਵਿੰਦਰ ਕੌਰ, ਪੰਚ ਸਰਬਜੀਤ ਸਿੰਘ, ਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਸਾਬਕਾ ਪੰਚ ਮਨਜੀਤ ਸਿੰਘ, ਨੰਬਰਦਾਰ ਮੇਜਰ ਸਿੰਘ, ਪ੍ਰਧਾਨ ਬੇਅੰਤ ਸਿੰਘ, ਪ੍ਰਧਾਨ ਲਖਵੀਰ ਸਿੰਘ ਲਾਡੀ ਦੱਸਿਆ ਕਿ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਹੀਂ ਗ੍ਰਾਂਟ ਪ੍ਰਾਪਤ ਕਰਕੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਹੋਰ ਕੰਮਾਂ ’ਤੇ ਖ਼ਰਚ ਹੋਈ। ਸਰਪੰਚ ਇੰਦਰਜੀਤ ਕੌਰ, ਗ੍ਰਾਮ ਪੰਚਾਇਤ ਮੈਂਬਰ, ਪਿੰਡ ਦੇ ਹੋਰ ਪਤਵੰਤਿਆ ਦੇ ਸੱਦੇ ’ਤੇ ਕੈਪਟਨ ਸੰਦੀਪ ਸੰਧੂ ਪਿੰਡ ਕੈਲਪੁਰ ’ਚ ਵਿਕਾਸ ਕੰਮਾਂ ਦੇ ਉਦਘਾਟਨ ਲਈ ਪਹੁੰਚੇ, ਉਨ੍ਹਾਂ ਨਾਲ ਮਨਪ੍ਰੀਤ ਸਿੰਘ ਈਸੇਵਾਲ, ਕਮਲਜੀਤ ਸਿੰਘ ਬਿੱਟੂ ਦੇਤਵਾਲ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਮੌਜੂਦ ਰਹੇ। ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਕੈਪਟਨ ਸੰਦੀਪ ਸੰਧੂ ਕਿਹਾ ਕਿ ਕੈਲਪੁਰ-ਬੜੈਚ ਹੋਵੇ ਜਾਂ ਹਲਕਾ ਦਾਖਾ ਦਾ 100 ਤੋਂ ਵੱਧ ਹੋਰ ਪਿੰਡ ਵਿਕਾਸ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਕੈਪਟਨ ਸੰਧੂ ਅਪੀਲ ਕੀਤੀ ਕਿ ਆਗਾਮੀ 2027 ਪੰਜਾਬ ਚੋਣ ਲਈ 99 ਦਿਨ ਬਾਕੀ ਰਹਿ ਗਏ, ਹੁਣ ਬਿਨਾਂ ਕਿਸੇ ਸ਼ਿਕਵੇ ਕਾਂਗਰਸ ਪਾਰਟੀ ਮਜ਼ਬੂਤੀ ਲਈ ਵੋਟ ਵਾਸਤੇ ਘਰ-ਘਰ ਹੋ ਤੁਰੀਏ। ਕੈਪਟਨ ਸੰਦੀਪ ਸੰਧੂ ਵਲੋਂ ਪਿੰਡ ਕੈਲਪੁਰ ਵਿਕਾਸ ਕੰਮਾਂ ਦੇ ਉਦਘਾਟਨ ਸਮੇਂ ਸਰਬਜੀਤ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ, ਅਜਮੇਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਜਗਜੀਵਨ ਸਿੰਘ, ਜਸਪਾਲ ਸਿੰਘ ਲਾਲੀ, ਹੋਰ ਮੌਜੂਦ ਰਹੇ। ਹਰਕੇਵਲ ਸਿੰਘ ਰਾਏ ਵਲੋਂ ਪਿੰਡ ਕੈਲਪੁਰ ਦੇ ਵਿਕਾਸ ਕੰਮਾਂ ਦੇ ਉਦਘਾਟਨ ਲਈ ਪਹੁੰਚੇ ਕੈਪਟਨ ਸੰਦੀਪ ਸੰਧੂ, ਮਨਪ੍ਰੀਤ ਸਿੰਘ ਈਸੇਵਾਲ ਹੋਰਨਾਂ ਦਾ ਧੰਨਵਾਦ ਕੀਤਾ।