ਮੁੱਲਾਂਪੁਰ ਦਾਖਾ ਪੰਜਾਬ ਐਂਡ ਸਿੰਧ ਬੈਂਕ ਸਾਖਾ ਮੈਨੇਜਰ ਬੀਮਾ ਯੋਜਨਾ ਹੇਠ ਚੈੱਕ ਦਿੱਤਾ
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾਂ (ਪੀ. ਐੱਮ.
ਮੁੱਲਾਂਪੁਰ ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾਂ (ਪੀ.ਐੱਮ.ਐੱਸ.ਬੀ.ਵਾਈ) ਤਹਿਤ ਪੰਜਾਬ ਐਂਡ ਸਿੰਧ ਬੈਂਕ ਦੀ ਸਾਖਾ ਮੁੱਲਾਂਪੁਰ ਦਾਖਾ ਵਲੋਂ 18 ਤੋਂ 70 ਸਾਲ ਉਮਰ ਆਪਣੇ ਖਾਤਾ ਧਾਰਕਾ ਦਾ 20 ਰੁਪਏ ਸ਼ਲਾਨਾ ਪ੍ਰੀਮੀਅਮ ਬੀਮਾ ਬਦਲੇ ਦੁਰਘਟਨਾਂ ਵਿਚ ਮੌਤ ਜਾਂ ਅਪੰਗਤਾ, ਅੰਸਕ ਅਪੰਗਤਾ ਵਾਲਿਆ ਜਾਂ ਮ੍ਰਿਤਕ ਦੇ ਵਾਰਿਸਾ ਨੂੰ ਲਾਭ ਮਿਲ ਰਿਹਾ ਹੈ। ਸਾਖਾ ਮੁਖੀ ਮੋਹਿਤ ਜੈਨ (ਮੈਨੇਜਰ) ਆਪਣੀ (ਪੀ.ਐਂਡ.ਐਸ.ਬੀ) ਬੈਕ ਦੇ ਖਾਤਾ ਧਾਰਕ ਮਨਜਿੰਦਰ ਸਿੰਘ ਮੰਡਿਆਣੀ ਜਿਸ ਦਾ 20 ਰੁਪਏ ਦਾ ਪ੍ਰੀਮੀਅਮ ਬਦਲੇ ਬੀਮਾਂ ਕੀਤਾ ਸੀ। ਇਸ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋਣ ‘ਤੇ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਬਾਅਦ ਬੈਂਕ ਵਲੋਂ ਅੱਜ ਉਸ ਦੀ ਪਤਨੀ ਮਨਜੀਤ ਕੌਰ ਨੂੰ 2 ਲੱਖ ਰੁਪਏ ਦਾ ਬੀਮਾਂ ਚੈੱਕ ਦਿੱਤਾ ਗਿਆ। ਮੈਨਜੇਰ ਦੱਸਿਆ ਕਿ ਸਾਡੀ ਪੰਜਾਬ ਐਂਡ ਸਿੰਧ ਬੈਂਕ ਪਹਿਲਾ ਵੀ ਅਜਿਹੇ ਮਾਮਲਿਆ ‘ਚ ਕਈ ਪੀੜ੍ਹਤਾ ਨੂੰ ਬਣਦੀ ਰਾਸ਼ੀ ਦਾ ਚੈੱਕ ਦੇ ਚੁੱਕੀ ਹੈ। ਮੈਨੇਜਰ ਮੋਹਿਤ ਜੈਨ, ਸੀਨੀਅਰ ਅਧਿਕਾਰੀ ਮੈਡਮ ਮਨਿੰਦਰ ਕੌਰ, ਕੈਸੀਅਰ ਅੰਮ੍ਰਿਤਪਾਲ ਸਿੰਘ ਵਲੋਂ ਆਪਣੀ ਬੈਂਕ ਦੇ ਖਾਤਾ ਧਾਰਕ ਮਨਜੀਤ ਕੌਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦੇਣ ਸਮੇਂ ਮੈਨੇਜਰ ਜੈਨ ਵਲੋਂ ਉਕਤ ਬੀਮਾਂ ਪਾਲਿਸੀ ਬਾਰੇ ਸੰਖੇਪ ’ਚ ਦੱਸਿਆ ਕਿ ਖਾਤਾ ਧਾਰਕ ਦੇ ਖਾਤੇ ’ਚ 20 ਰੁਪਏ ਦਾ ਪ੍ਰੀਮੀਅਮ ਕੱਟਿਆ ਜਾਂਦਾ, ਹਰ ਖਾਤਾ ਧਾਰਕ ਨੂੰ ਇਸ ਯੋਜਨਾਂ ਨਾਲ ਜੁੜਨ ਲਈ ਸਾਡੀ ਬੈਂਕ ਦੇ ਕਿਸੇ ਵੀ ਅਧਿਕਾਰੀ ਕੋਲ ਪਰਫਾਰਮਾ ਭਰਿਆ ਜਾਵੇ।