ਸਿੱਧਵਾਂ ਬੇਟ, 28 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਮਲਸੀਹਾਂ ਬਾਜਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਜ ਐਲਾਨੇ ਗਏ ਨਤੀਜਿਆਂ ਦੌਰਾਨ ਸਕੂਲ ਦੀ 6ਵੀਂ, 7ਵੀਂ, 9ਵੀਂ ਅਤੇ 11ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਦੌਰਾਨ 11ਵੀਂ ਜਮਾਤ ਵਿਚੋਂ ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ, 9ਵੀਂ ਜਮਾਤ ਵਿਚੋਂ ਅਨਮੋਲ, ਮਨਵੀਰ ਸਿੰਘ, ਰੋਬਨਪ੍ਰੀਤ ਕੌਰ, 7ਵੀਂ ਜਮਾਤ ਵਿਚੋਂ ਬਲਰਾਜ ਸਿੰਘ, ਅਵਨੀਤ ਕੌਰ, ਜਾਨਵੀਰ ਸਿੰਘ ਅਤੇ 6ਵੀਂ ਜਮਾਤ ਵਿਚੋਂ ਸੁਖਮਨਦੀਪ ਕੌਰ, ਮਨਵੀਰ ਕੌਰ ਅਤੇ ਨਿਰਭੈ ਕੌਰ ਨੇ ਸਕੂਲ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਜਿਨ੍ਹਾਂ ਨੂੰ ਪੀ.ਟੀ.ਏ. ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਅਤੇ ਮੌਜੂਦਾ ਪੀ.ਟੀ.ਏ. ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਨੇ ਇਨਾਮਾਂ ਦੀ ਵੰਡ ਕਰਦਿਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਿਹਨਤੀ ਸਟਾਫ਼ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਵਧਾਈ ਦਿੱਤੀ | ਇਸ ਮੌਕੇ ਐੱਸ.ਐੱਮ.ਸੀ. ਚੇਅਰਮੈਨ ਸੁਰਜੀਤ ਸਿੰਘ, ਸੰਮਤੀ ਮੈਂਬਰ ਜਗਦੀਸ ਕੁਮਾਰ, ਸਰਪੰਚ ਚਰਨ ਸਿੰਘ ਸੋਢੀਵਾਲ, ਦਿੰਵੰਦਰ ਸਿੰਘ ਜਨੇਤਪੁਰਾ, ਸਰਪੰਚ ਸ਼ਰਨਦੀਪ ਸਿੰਘ, ਪ੍ਰੇਮ ਸਿੰਘ ਧਾਲੀਵਾਲ, ਸਕੂਲ ਇੰਚਾਰਜ ਜਸਵਿੰਦਰ ਕੌਰ, ਅਮਰਜਤ ਸਿੰਘ, ਪਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਅਸ਼ਵਨੀ ਕੁਮਾਰ, ਨਿਰਮਲ ਦਾਸ, ਸੁਮਨਦੀਪ ਸਿੰਘ, ਗੀਤਾ ਜੁਨੇਜ਼ਾ, ਪਰਮਿੰਦਰ ਕੌਰ, ਮਨਜੀਤ ਕਰ, ਜਸਪ੍ਰੀਤ ਕੌਰ, ਅਮਨਦੀਪ ਕੌਰ ਆਦਿ ਨੇ ਵੀ ਹੋਣਹਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |