22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭੂੰਦੜੀ 'ਚ ਕੈਂਸਰ ਗੈਸ ਫੈਕਟਰੀ ਵਿਰੋਧ ਤੇਜ਼, ਐੱਸ.ਡੀ.ਐੱਮ. ਕੋਲ ਕਮੇਟੀ ਨੇ ਰੱਖੇ ਸਬੂਤ

Ad Position 21
No active advertisement
ਅਜੀਤ ਡੈਸਕ 29-03-2026
• ਲੋਕਾਂ ਦੀ ਸਹਿਮਤੀ ਬਿਨਾਂ ਪਲਾਂਟ ਨਹੀਂ ਲੱਗਣ ਦੇਵਾਂਗੇ, ਸੰਘਰਸ਼ ਕਮੇਟੀ ਦਾ ਐਲਾਨ
ਭੂੰਦੜੀ, 28 ਮਾਰਚ (ਕੁਲਦੀਪ ਸਿੰਘ ਮਾਨ)-ਵਿਰੋਧ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ | ਇਸ ਸਬੰਧੀ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਐੱਸ.ਡੀ.ਐੱਮ ਜਗਰਾਉਂ ਨਾਲ ਉਨ੍ਹਾਂ ਦੇ ਬੁਲਾਵੇ 'ਤੇ ਮਿਲਿਆ | ਮੀਟਿੰਗ ਦੌਰਾਨ ਐੱਸ.ਡੀ.ਐੱਮ ਵਲੋਂ ਪੁੱਛਿਆ ਗਿਆ ਕਿ ਜਦੋਂ ਫੈਕਟਰੀ ਮਾਲਕ ਹਾਈਕੋਰਟ ਵਿਚ ਫੈਕਟਰੀ ਚਲਾਉਣ ਦੀ ਗੱਲ ਕਰ ਰਿਹਾ ਹੈ ਤਾਂ ਕਮੇਟੀ ਵਿਰੋਧ ਕਿਉਂ ਕਰ ਰਹੀ ਹੈ | ਇਸ 'ਤੇ ਸੰਘਰਸ਼ ਕਮੇਟੀ ਨੇ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਪ੍ਰਸਤਾਵਿਤ ਫੈਕਟਰੀ ਆਬਾਦੀ ਦੇ ਬਿਲਕੁਲ ਨੇੜੇ ਸਥਿਤ ਹੈ ਅਤੇ ਪਿੰਡ ਦਾ ਸਾਂਝਾ ਪਾਣੀ ਸੋਰਸ ਛੱਪੜ ਵੀ 100 ਮੀਟਰ ਦੇ ਘੇਰੇ ਵਿਚ ਆਉਂਦਾ ਹੈ | ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਇਲਾਕਾ ਡਾਰਕ ਜ਼ੋਨ ਵਿਚ ਆਉਂਦਾ ਹੈ, ਜਿਸ ਕਾਰਨ ਇੱਥੇ ਬੋਰ ਕਰਨਾ ਸੰਭਵ ਨਹੀਂ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਫੈਕਟਰੀ ਚੱਲਣ ਨਾਲ ਇਲਾਕੇ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ 'ਤੇ ਗੰਭੀਰ ਅਸਰ ਪੈ ਸਕਦਾ ਹੈ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਫੈਕਟਰੀ ਮਾਲਕ ਪਹਿਲਾਂ ਹੀ ਐੱਸ.ਡੀ.ਐੱਮ ਦਫ਼ਤਰ ਨੂੰ ਲਿਖ ਕੇ ਦੇ ਚੁੱਕਾ ਹੈ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪਲਾਂਟ ਨਹੀਂ ਲਗਾਇਆ ਜਾਵੇਗਾ, ਪਰ ਇਸ ਦੇ ਬਾਵਜੂਦ ਜ਼ਰੂਰੀ ਵਿਭਾਗਾਂ ਤੋਂ ਐੱਨ.ਓ.ਸੀ. ਵੀ ਪ੍ਰਾਪਤ ਨਹੀਂ ਕੀਤੀ ਗਈ | ਇਸ ਲਈ ਇਹ ਫੈਕਟਰੀ ਗੈਰ-ਕਾਨੂੰਨੀ ਹੈ | ਐੱਸ.ਡੀ.ਐੱਮ ਵਲੋਂ ਕਮੇਟੀ ਦੇ ਤਰਕਾਂ 'ਤੇ ਸੰਤੁਸ਼ਟੀ ਜਾਹਰ ਕੀਤੀ ਗਈ | ਇਸ ਮੌਕੇ ਪਿੰਡ ਵਾਸੀਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿਚ ਧੱਕੇ ਨਾਲ ਫੈਕਟਰੀ ਨਹੀਂ ਲੱਗਣ ਦੇਣਗੇ | ਇਸ ਮੌਕੇ ਕੰਵਲਜੀਤ ਖੰਨਾ, ਸੁਖਦੇਵ ਸਿੰਘ ਮਾਣੂਕੇ, ਗੁਰਮੇਲ ਸਿੰਘ ਸਨੇਤ, ਭੋਲਾ ਸਿੰਘ ਕਾਉਕੇ, ਸਿਕੰਦਰ ਸਿੰਘ ਮੁਕੰਦਪੁਰ, ਬੀ.ਕੇ.ਯੂ ਉਗਰਾਹਾ, ਸਤਵੰਤ ਸਿਵੀਆ (ਬੀ.ਕੇ.ਯੂ ਡਕੌਦਾਂ-ਧਨੇਰ ਇਕਾਈ ਪ੍ਰਧਾਨ), ਸੂਬੇਦਾਰ ਕਾਲਾ ਸਿੰਘ, ਭਿੰਦਰ ਸਿੰਘ, ਸੁਖਦੇਵ ਸਿੰਘ ਬੂਰਾ (ਕਮੇਟੀ ਮੈਂਬਰ) ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਤੁਲਸੀ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੰਨ-ਧੰਨ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਅਸਥਾਨ ਝੋਰੜਾਂ ਵਿਖੇ ਚੱਲ ਰਹੇ ਸਮਾਗਮ ਸਮਾਪਤ ਹੋਏ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ 'ਵਿਸ਼ਵ ਟੀ.ਬੀ. ਦਿਵਸ' ਨੂੰ ਸਮਰਪਿਤ ਪ੍ਰਸਾਰ ਭਾਸ਼ਨ ਕਰਵਾਇਆ
Ad Position 24