ਰਾਏਕੋਟ, 28 ਮਾਰਚ (ਬਲਵਿੰਦਰ ਸਿੰਘ ਲਿੱਤਰ)-ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਜ਼ੱਦੀ ਪਿੰਡ ਝੋਰੜਾਂ ਵਿਖੇ ਜਨਮ ਅਸਥਾਨ 'ਤੇ ਬਾਬਾ ਈਸ਼ਰ ਸਿੰਘ ਜੀ ਦੇ 113ਵੇਂ ਜਨਮ ਦਿਹਾੜੇ ਸਬੰਧੀ ਸਮੂਹ ਪਰਿਵਾਰ, ਨਗਰ ਨਿਵਾਸੀਆਂ ਤੇ ਸੰਗਤਾਂ ਵਲੋਂ 3 ਰੋਜ਼ਾ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਈਸ਼ਰ ਸਿੰਘ ਜੀ ਦੀ ਭਰਜਾਈ ਮਾਤਾ ਗੁਰਦੇਵ ਕੌਰ, ਬਾਬਾ ਜੀ ਦੇ ਭਤੀਜੇ ਹਰਪਾਲ ਸਿੰਘ ਬਾਬੇ ਕਾ ਅਤੇ ਸ਼ਵਿੰਦਰ ਸਿੰਘ ਗਰੇਵਾਲ ਉਰਫ਼ ਗੋਰਾ ਰਾਏਕੋਟ ਨੇ ਦੱਸਿਆ ਕਿ ਬਾਬਾ ਜੀ ਦੇ 113ਵੇਂ ਜਨਮ ਦਿਹਾੜੇ ਸਬੰਧੀ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ | ਉਨਾਂ ਇਸ ਸਮਾਗਮ ਦੌਰਾਨ ਦੇਸ਼-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨਾਂ ਆਖਿਆ ਕਿ ਵੱਡੀ ਤਾਦਾਦ 'ਚ ਆਈ ਸੰਗਤ ਲਈ ਪਿੰਡ ਵਿਚ ਥਾਂ-ਥਾਂ ਲੰਗਰ ਲਗਾਏ ਗਏ, ਜਿਸ ਦੌਰਾਨ ਸੰਗਤਾਂ ਵਲੋਂ ਤਨ, ਮਨ, ਧਨ ਨਾਲ ਸੇਵਾ ਕਰਕੇ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕੀਤੇ ਗਏ ਹਨ | ਉਨ੍ਹਾਂ ਆਖਿਆ ਕਿ ਸਹਿਯੋਗ ਕਰਨ ਵਾਲੀਆਂ ਸਮੁੱਚੀਆਂ ਸੰਗਤਾਂ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਉਹ ਅੱਗੇ ਵੀ ਧਾਰਮਿਕ ਸਮਾਗਮ ਵਿਚ ਆਪਣਾ ਸਹਿਯੋਗ ਦਿੰਦੇ ਰਹਿਣ | ਇਸ ਮੌਕੇ ਸੁਖਪਾਲ ਸਿੰਘ ਰੁੜਕਾ, ਧਰਮਜੀਤ ਸਿੰਘ ਡਾਂਗੋਂ, ਪ੍ਰਭਜੀਤ ਸਿੰਘ ਰੁੜਕਾ, ਜਸਪ੍ਰੀਤ ਕੌਰ ਡਾਂਗੋਂ, ਬੀਬੀ ਸੁਰਿੰਦਰ ਕੌਰ ਝੋਰੜਾਂ, ਚਰਨਜੀਤ ਸਿੰਘ ਗਿੱਲ, ਹਰਭਜਨ ਕੌਰ ਝੋਰੜਾਂ, ਹਰਭਜਨ ਕੌਰ ਝੋਰੜਾਂ, ਸੁਰਿੰਦਰ ਕੌਰ ਸਮਾਧ ਭਾਈ, ਗੁਰਦੀਪ ਕੌਰ ਝੋਰੜਾਂ, ਅਮਰਜੀਤ ਕੌਰ ਲੱਖਾ, ਗੁਰਵਿੰਦਰ ਸਿੰਘ, ਗੁਰਜੀਤ ਲੱਖਾ, ਬਲਜੀਤ ਕੌਰ ਝੋਰੜਾਂ, ਪਰਮਜੀਤ ਕੌਰ ਝੋਰੜਾਂ, ਹਰਨਬੀਤ ਸਿੰਘ ਜਗਰਾਉਂ, ਰਛਪਾਲ ਕੌਰ ਜਗਰਾਉਂ, ਸ਼ਿੰਦਰ ਕੌਰ ਰੌਂਤਾ, ਤੇਜਪ੍ਰਤਾਪ ਸਿੰਘ ਲੱਖਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |