22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੀ.ਐੱਚ.ਜੀ. ਪਬਲਿਕ ਸਕੂਲ ਦੱਧਾਹੂਰ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-03-2026
ਰਾਏਕੋਟ, 28 ਮਾਰਚ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਪ੍ਰਮਾਤਮਾ ਦੇ ਓਟ ਆਸਰੇ ਨਾਲ ਕੀਤੀ ਗਈ | ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਅਤੇ ਰਾਗੀ ਭਾਈ ਗੁਰਜੀਤ ਸਿੰਘ ਗੰਗੋਹਰ ਦੇ ਜੱਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਗਈ | ਇਸ ਮੌਕੇ ਸਕੂਲ ਡਾਇਰੈਕਟਰ ਮਨਜੀਤ ਸਿੰਘ ਤੂਰ ਅਤੇ ਪਿ੍ੰਸੀਪਲ ਰਣਜੀਤ ਸਿੰਘ ਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿੱਦਿਅਕ ਸ਼ੈਸ਼ਨ 2026-27 ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਦਾਖ਼ਲੇ ਸ਼ੁਰੂ ਹਨ | ਉਨ੍ਹਾਂ ਆਖਿਆ ਕਿ ਸਕੂਲ ਦਾ ਵਧੀਆ ਮਾਹੌਲ ਅਤੇ ਤਜਰਬੇਕਾਰ ਸਟਾਫ਼ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਤਤਪਰ ਹੈ ਅਤੇ ਉੱਥੇ ਹੀ ਸਕੂਲ ਸਟਾਫ਼ ਬੱਚਿਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਕਿ ਕਲਚਰਲ, ਧਾਰਿਮਕ, ਖੇਡਾਂ ਦੇ ਖੇਤਰ ਆਦਿ ਵਿੱਚ ਹਮੇਸ਼ਾ ਭਾਗ ਲੈਣ 'ਤੇ ਜ਼ੋਰ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਕੈਂਪਸ ਵਿੱਚ ਵਧੀਆ ਖੇਡ ਗਰਾਊਾਡ, ਬੱਸ ਸਹੂਲਤ, ਆਰ.ਓ ਸਿਸਟਮ, ਕੰਪਿਊਟਰ-ਸਾਇੰਸ ਲੈੱਬ ਸਮੇਤ ਹੋਰ ਅਨੇਕਾਂ ਸਹੂਲਤਾਂ ਉਪਲੱਬਧ ਹਨ | ਉਨ੍ਹਾਂ ਦੇ ਵਿਦਿਆਰਥੀ ਇਨ੍ਹਾਂ ਖੇਤਰਾਂ ਵਿਚ ਹਰ ਸਾਲ ਚੰਗਾ ਨਾਮਣਾ ਖੱਟਦੇ ਹਨ | ਇਸ ਲਈ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਾਡੀ ਸੰਸਥਾ ਨਾਲ ਸੰਪਰਕ ਕਰਨ | ਇਸ ਮੌਕੇ ਸਕੂਲ ਸਰਪ੍ਰਸਤ ਪਿ੍ਤਪਾਲ ਕੌਰ ਤੂਰ, ਵਾਈਸ ਪਿ੍ੰਸੀਪਲ ਬਲਵੀਰ ਕੌਰ, ਪਰਦੀਪ ਕੌਰ, ਮਨਪ੍ਰੀਤ ਕੌਰ, ਸੁਖਜੀਤ ਕੌਰ , ਸੁਖਦੀਪ ਕੌਰ , ਦਿਆ ਸਿੰਘ ਤੇ ਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੋਕਰ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਜੀ. ਏ. ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਜ਼ੋਰਾਂ 'ਤੇ
Ad Position 24