ਪੱਖੋਵਾਲ/ਸਰਾਭਾ, 28 ਮਾਰਚ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਵਾਲ (ਲੜਕੇ) ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਜਿਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਦੇ ਸਲਾਨਾ ਨਤੀਜੇ ਘੋਸ਼ਿਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਕੂਲ 'ਚ ਵਿੱਦਿਆ ਅਤੇ ਖੇਡਾਂ ਦੇ ਖੇਤਰ 'ਚ ਦਿੱਤੀ ਜਾ ਰਹੀ ਪ੍ਰਫਾਰਮੈਂਸ ਬਾਰੇ ਜਾਣੂ ਕਰਵਾਉਂਦਿਆਂ ਉਸ ਨੂੰ ਹੋਰ ਬੇਹਤਰ ਬਣਾਉਣ ਦੇ ਗੁਰ ਦੱਸੇ | ਇਸ ਮੌਕੇ ਕਰਵਾਏ ਸੰਖੇਪ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਮਨੋਰੰਜਕ ਆਇਟਮਾਂ ਵੀ ਪੇਸ਼ ਕੀਤੀਆਂ ਤੇ ਯੂ.ਕੇ.ਜੀ ਵਾਲੇ ਬੱਚਿਆਂ ਦੀ ਗਰੈਜ਼ੂਏਸ਼ਨ ਸੈਰੇਮਨੀ ਵੀ ਮਨਾਈ ਗਈ | ਅੰਤ 'ਚ ਪਹਿਲੀਆਂ ਤਿੰਨ ਪੁਜੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਸ. ਭੁਪਿੰਦਰ ਸਿੰਘ, ਸਿੱਖਿਆ ਅਧਿਕਾਰੀ ਅੰਮਿ੍ਤਪਾਲ ਸਿੰਘ ਬੜੰੂਦੀ, ਤੇ ਟਹਿਲ ਸਿੰਘ ਨੇ ਭੇਟ ਕੀਤੇ | ਇਸ ਮੌਕੇ ਬਾਹਰੋਂ ਆਏ ਸਮੂਹ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਮੈਡਮ ਸਰਬਜੀਤ ਕੌਰ ਨੇ ਕੀਤਾ | ਸਮਾਗਮ ਦੌਰਾਨ ਸੁਖਦੇਵ ਸਿੰਘ ਜੱਟਪੁਰੀ, ਉਪਿੰਦਰ ਸਿੰਘ ਸਰਾਭਾ, ਮੈਡਮ ਮਨਪ੍ਰੀਤ ਕੌਰ, ਨਵਪ੍ਰੀਤ ਕੌਰ, ਅੰਕਿਤਾਂ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ |