ਲਾਡੋਵਾਲ, 28 ਮਾਰਚ (ਬਲਬੀਰ ਸਿੰਘ ਰਾਣਾ)-ਜੇਕਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਵੱਡੀ ਜਿੱਤ ਦਰਜ ਕਰਨੀ ਚਾਹੁੰਦੇ ਹੋ ਜਾਂ ਪੰਜਾਬ ਅੰਦਰ ਅਕਾਲੀ ਦਲ ਦੀ ਮੁੜ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਰੇ ਅਕਾਲੀ ਦਲ ਆਪੋ ਆਪਣੀ ਜਿੱਤ ਦੀ ਦਾਅਵੇਦਾਰੀ ਛੱਡ ਕੇ ਇਕ ਪਲੇਟ ਫਾਰਮ 'ਤੇ ਇਕੱਠੇ ਹੋਣ ਤਾਂ ਜੋ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਸਾਰੇ ਰਲ ਕਿ ਆਪਣਾ ਬਣਦਾ ਯੋਗਦਾਨ ਪਾ ਕੇ ਮੁੜ ਤੋਂ ਇਕ ਜੁੱਟ ਹੋਈਏ | ਇਹ ਵਿਚਾਰ ਸਾਬਕਾ ਸਰਪੰਚ ਅਤੇ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ ਤੇ ਨੰਬਰਦਾਰ ਸੁਪਿੰਦਰ ਸਿੰਘ ਵਿਰਕ ਨੇ ਇਕ ਬੈਠਕ ਦÏਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਇਸ ਮÏਕੇ ਬਾੜੇਵਾਲ ਅਤੇ ਵਿਰਕ ਨੇ ਆਪਣਾ ਸੁਝਾਅ ਦਿੰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਸਾਰੇ ਅਕਾਲੀ ਦਲ ਆਪਸ ਵਿਚ ਮਿਲ ਕੇ ਜੰਗੀ ਪੱਧਰ 'ਤੇ ਮੀਟਿੰਗਾਂ ਆਰੰਭ ਕਰਨ, ਜਦ ਗੱਲ ਸਿਰੇ ਚੜੇ੍ਹ ਫਿਰ ਸਾਰੇ ਅਕਾਲੀ ਦਲਾਂ ਵਿਚੋਂ ਕਿਸੇ ਇਕ ਦਲ ਤੇ ਸਹਿਮਤੀ ਪ੍ਰਗਟਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਗਲ ਵਜਾਇਆ ਜਾਵੇ | ਉਨ੍ਹਾਂ ਕਿਹਾ ਕਿ ਸਰਬ ਅਕਾਲੀ ਦਲ ਦੀਆਂ ਇਨ੍ਹਾਂ ਮੀਟਿੰਗਾਂ ਦÏਰਾਨ ਸਾਂਝੇ ਆਗੂ ਜੋ ਵੀ ਸਾਂਝੇ ਤÏਰ 'ਤੇ ਫ਼ੈਸਲਾ ਲੈਣਗੇ, ਫਿਰ ਉਹੀ ਸਭ ਲਈ ਪ੍ਰਵਾਨ ਅਤੇ ਮੰਨਣ ਯੋਗ ਹੋਵੇਗਾ | ਉਨ੍ਹਾਂ ਆਪਣਾ ਇਹ ਵੀ ਸੁਝਾਅ ਦਿੱਤਾ ਕਿ ਕੋਈ ਵੀ ਫ਼ੈਸਲਾ, ਕਿਸੇ ਦੇ ਕਹਿਣ 'ਤੇ ਨਾ ਥੋਪਿਆ ਜਾਵੇ, ਸਗੋਂ ਜੋ ਵੀ ਫ਼ੈਸਲਾ ਲੈਣਾ ਹੈ ਉਹ ਸਾਰੇ ਅਕਾਲੀ ਦਲਾਂ ਦੇ ਆਗੂ ਹੀ ਲੈਣਗੇ, ਫਿਰ ਉਸ ਲਏ ਗਏ ਫ਼ੈਸਲੇ ਉਪਰ ਫੁੱਲ ਚੜ੍ਹਾਏ ਜਾਣਗੇ | ਉਨ੍ਹਾਂ ਸਮੂਹ ਅਕਾਲੀ ਦਲਾਂ ਦੇ ਆਗੂਆਂ ਨੂੰ ਸੁਝਾਅ ਅਤੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਏਕਤਾ ਬਣਾ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋਵਾਂਗੇ, ਤਾਂ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੇ ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਦਲ ਵਜੋਂ ਉਭਰ ਕੇ ਸਾਹਮਣੇ ਆਵੇਗਾ |