22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਨਮਤੀ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 29-03-2026
• ਆਧੁਨਿਕ ਸਹੂਲਤਾਂ ਨਾਲ ਲੈਸ ਸਨਮਤੀ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ-ਪਿ੍ੰਸੀਪਲ ਸੁਪਿ੍ਆ ਖੁਰਾਣਾ
ਜਗਰਾਉਂ, 28 ਮਾਰਚ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਅਧਿਆਪਕਾਂ ਵਲੋਂ ਸੰਗਤੀ ਰੂਪ 'ਚ ਭਜਨ-ਕੀਰਤਨ ਦਾ ਗਾਇਨ ਕਰਦਿਆਂ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਨਮਤੀ ਸਕੂਲ ਦੇ ਵਿਦਿਆਰਥੀ ਹਰ ਸਾਲ ਜਿੱਥੇ ਵਿੱਦਿਅਕ ਖੇਤਰ 'ਚ ਮੱਲਾਂ ਮਾਰ ਰਹੇ ਹਨ, ਉੱਥੇ ਖੇਡਾਂ, ਵਿੱਦਿਅਕ ਗਤੀਵਿਧੀਆਂ ਅਤੇ ਵੱਖ-ਵੱਖ ਮੁਕਾਬਲਿਆਂ 'ਚ ਸਕੂਲ ਦਾ ਨਾਂਅ ਰੋਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਕੂਲ ਮੈਨੇਜ਼ਮੈਂਟ ਅਤੇ ਸਕੂਲ ਸਟਾਫ਼ ਦੇ ਸਹਿਯੋਗ ਸਨਮਤੀ ਸਕੂਲ 'ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਕਰਕੇ ਮਾਪਿਆਂ ਵਲੋਂ ਸਨਮਤੀ ਸਕੂਲ 'ਚ ਆਪਣੇ ਬੱਚਿਆਂ ਦੇ ਦਾਖ਼ਲੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰਸੀਪਲ ਸੁਪਿ੍ਆ ਖੁਰਾਣਾ ਨੇ ਕਿਹਾ ਕਿ ਸਕੂਲ 'ਚ ਪ੍ਰੀ-ਨਰਸਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦਾਖ਼ਲੇ ਸ਼ੁਰੂ ਹਨ ਅਤੇ ਮਾਪੇ ਆਪਣੇ ਬੱਚਿਆਂ ਦਾ ਦਾਖ਼ਲਾ ਜਲਦ ਕਰਵਾਉਣ | ਉਨ੍ਹਾਂ ਕਿਹਾ ਕਿ ਸਨਮਤੀ ਸਕੂਲ ਆਧੁਨਿਕ ਸਹਲੂਤਾਂ ਨਾਲ ਲੈਸ ਹੈ | ਸਕੂਲ 'ਚ ਛੋਟੇ ਬੱਚਿਆਂ ਲਈ ਸਮਾਰਟ ਕਲਾਸਾਂ ਹਨ ਅਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ | ਇਸਦੇ ਨਾਲ-ਨਾਲ ਵਿਦਿਆਰਥੀਆਂ ਦੇ ਪ੍ਰੈਕਟੀਕਲ ਕਰਨ ਲਈ ਸਕੂਲ 'ਚ ਵੱਖ-ਵੱਖ ਲੈਬਜ਼ ਦਾ ਖਾਸ ਪ੍ਰਬੰਧ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ 'ਚ ਸਕੂਲ ਦੇ ਸਾਰੇ ਕਲਾਸ ਰੂਮਜ਼ ਏ.ਸੀ. ਕੀਤੇ ਗਏ ਹਨ ਅਤੇ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਘਰ ਛੱਡਣ ਲਈ ਨਵੀਂਆਂ ਬੱਸਾਂ ਦਾ ਖਾਸ ਪ੍ਰਬੰਧ ਹੈ | ਇਸ ਮੌਕੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ, ਉੱਪ ਪ੍ਰਧਾਨ ਕਾਂਤਾ ਸਿੰਗਲਾ ਨੇ ਕਿਹਾ ਕਿ ਸਨਮਤੀ ਸਕੂਲ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ | ਸਕੂਲ 'ਚ ਤਜਰਬੇਕਾਰ ਅਧਿਆਪਕਾਂ ਵਲੋਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਬੱਚੇ ਆਏ ਸਾਲ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਂਦੇ ਹਨ ਤੇ ਹੋਰ ਮੱਲਾਂ ਮਾਰਦੇ ਹਨ | ਇਸ ਮੌਕੇ ਸੋਨੀਆ ਕਪੂਰ, ਰਜਨੀ ਰਿਹਾਨ, ਨਿਧੀ ਜੈਨ, ਆਰਤੀ ਪਲਟਾ, ਸ਼ੈਲੀ ਗਾਬਾ, ਸ਼ਸ਼ੀ ਸ਼ਰਮਾ, ਸਰਿਤਾ ਠੁਕਰਾਲ, ਰਜਨੀ ਰਾਣੀ, ਆਰਤੀ ਗੁਪਤਾ, ਸਰਿਤਾ ਅੱਗਰਵਾਲ, ਅੰਜੂ ਕੌਸ਼ਲ, ਰਿਸ਼ੂ ਬਾਂਸਲ, ਅੰਕਿਤਾ ਗੁਪਤਾ, ਅਨੂ ਖੁਰਾਣਾ, ਗੁਰਮੀਤ ਕੌਰ, ਨਵਜੋਤ ਕੌਰ, ਪਲਕ ਸ਼ਰਮਾ, ਅਨੂ ਸ਼ਰਮਾ, ਪਰਮਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਕਰਨੈਲ ਸਿੰਘ ਦੀ ਚੌਥੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਅਗਲੀ ਖ਼ਬਰ ਜੇਕਰ 2027 ਦੀਆਂ ਚੋਣਾਂ ਜਿੱਤਣੀਆਂ ਹਨ ਤਾਂ ਸਾਰੇ ਅਕਾਲੀ ਦਲ ਇਕ ਹੋਣ-ਬਾੜੇਵਾਲ/ਵਿਰਕ
Ad Position 24