ਰਾਏਕੋਟ, 2 ਅਪ੍ਰੈਲ (ਸੁਸ਼ੀਲ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੇ ਆਦੇਸ਼ ਅਨੁਸਾਰ ਮੈਡਮ ਬਲਬੀਰ ਕੌਰ ਰਾਏਕੋਟੀ ਨੂੰ ਸਭਾ ਦੇ ਗਠਨ ਤੋਂ ਸਭਾ ਦੀ ਭਾਰਤ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ | ਮੈਡਮ ਰਾਏਕੋਟੀ ਨੇ ਸਭਾ ਦੀ ਭਾਰਤ ਇਕਾਈ ਦੇ ਪ੍ਰਧਾਨ ਵਜੋਂ ਕੰਮ ਕਰਦਿਆਂ ਸਭਾ ਨੂੰ ਕੇਵਲ ਤਿੰਨ ਸਾਲਾਂ ਵਿਚ ਜਥੇਬੰਦਕ ਤੌਰ 'ਤੇ ਮਜ਼ਬੂਤ ਕੀਤਾ ਅਤੇ ਸਭਾ ਨੂੰ ਬੁਲੰਦੀਆਂ ਤੱਕ ਲੈ ਗਏ | ਮੈਡਮ ਬਲਬੀਰ ਕੌਰ ਰਾਏਕੋਟੀ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਭਾ ਦੇ ਚੇਅਰਮੈਨ ਡਾ. ਦਲਬੀਰ ਕਥੂਰੀਆ ਅਤੇ ਕੋਰ ਕਮੇਟੀ ਦੇ ਆਪਸੀ ਸਹਿਮਤੀ ਨਾਲ ਮੈਡਮ ਬਲਬੀਰ ਕੌਰ ਨੂੰ ਭਾਰਤ ਇਕਾਈ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ | ਮੈਡਮ ਰਾਏਕੋਟੀ ਨੂੰ ਚੇਅਰਪਰਸਨ ਨਿਯੁਕਤ ਕਰਨ 'ਤੇ ਸਭਾ ਦੇ ਸਮੂਹ ਮੈਂਬਰਾਂ ਨੇ ਮੁਬਾਰਕਬਾਦ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਮੈਡਮ ਰਾਏਕੋਟੀ ਹੁਣ ਸਭਾ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣਗੇ |