18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਿੰਡ ਢੱਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਸੰਬੰਧੀ ਇਯਾਲੀ ਤੇ ਚੇਅਰਮੈਨ ਮੁੱਲਾਂਪੁਰ ਨੇ ਕੀਤੀ ਮੀਟਿੰਗ

ਚੌਂਕੀਮਾਨ, 18 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਸਬੰਧੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਤੇ ਚੇਅਰਮੈਨ ਡਾ: ਅਮਰਜੀਤ ਸਿੰਘ ਮੁੱਲਾਂਪੁਰ ਨੇ ਜਥੇਬੰਦੀ ਦੇ ਵਰਕਰਾਂ, ਆਗੂਆਂ ਸਮੇਤ ਨੌਜਵਾਨ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਮੇਲਾ ਛਪਾਰ ’ਤੇ ਹੋ ਰਹੀ ਜਥੇਬੰਦੀ ਦੀ ਸਿਆਸੀ ਕਾਨਫ਼ਰੰਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਤੇ ਨੌਜਵਾਨ ਵੀਰ ਆਪਣੀਆਂ ਡਿਊਟੀਆਂ ਬੜੇ ਉਤਸ਼ਾਹ ਨਾਲ ਨਿਭਾ ਰਹੇ ਹਨ ਤੇ ਕਾਨਫ਼ਰੰਸ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

Ad Position 21
No active advertisement
ਅਜੀਤ ਡੈਸਕ 19-09-2026
ਚੌਂਕੀਮਾਨ, 18 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਸਬੰਧੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਤੇ ਚੇਅਰਮੈਨ ਡਾ: ਅਮਰਜੀਤ ਸਿੰਘ ਮੁੱਲਾਂਪੁਰ ਨੇ ਜਥੇਬੰਦੀ ਦੇ ਵਰਕਰਾਂ, ਆਗੂਆਂ ਸਮੇਤ ਨੌਜਵਾਨ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਮੇਲਾ ਛਪਾਰ ’ਤੇ ਹੋ ਰਹੀ ਜਥੇਬੰਦੀ ਦੀ ਸਿਆਸੀ ਕਾਨਫ਼ਰੰਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਤੇ ਨੌਜਵਾਨ ਵੀਰ ਆਪਣੀਆਂ ਡਿਊਟੀਆਂ ਬੜੇ ਉਤਸ਼ਾਹ ਨਾਲ ਨਿਭਾ ਰਹੇ ਹਨ ਤੇ ਕਾਨਫ਼ਰੰਸ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਛਪਾਰ ਮੇਲੇ ਦੀ ਕਾਨਫ਼ਰੰਸ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਇਕੱਠ ਦੀ ਗਵਾਹ ਬਣੇਗੀ ਉੱਥੇ ਹੀ ਸੂਬੇ ਵਿਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਡਾ: ਅਮਰਜੀਤ ਸਿੰਘ ਮੁੱਲਾਂਪੁਰ ਨੇ ਪਿੰਡ ਢੱਟ ਵਾਸੀਆਂ ਨੂੰ ਵੱਡੇ ਕਾਫ਼ਲਿਆਂ ਦੇ ਵਿਚ ਕਾਨਫ਼ਰੰਸ ਵਿਚ ਸ਼ਮੂਲੀਅਤ ਕਰਨ ਲਈ ਕਿਹਾ। ਇਸ ਮੌਕੇ ਗ੍ਰਾਮ ਪੰਚਾਇਤ, ਨੌਜਵਾਨ ਵੀਰ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਵਿਚ ਸਮਾਨਤਾ, ਸੰਵੇਦਨਸ਼ੀਲਤਾ, ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ-ਪ੍ਰਧਾਨ ਪਵਨਦੀਪ ਸਿੰਘ ਢਿੱ... ਅਗਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸਾਂ ਕਾਰਨ ਇਸ ਵਾਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ-ਡੀ.ਐੱਸ.ਪੀ. ਸੰਧੂ
Ad Position 24