ਹੰਬੜਾਂ, 2 ਅਪ੍ਰੈਲ (ਮੇਜਰ ਹੰਬੜਾਂ)-ਪਿੰਡ ਬੀਰਮੀ ਵਿਖੇ ਸਾਬਕਾ ਸਰਪੰਚ ਗੁਰਬਚਨ ਸਿੰਘ ਗਰੇਵਾਲ ਦੇ ਸਤਿਕਾਰਯੋਗ ਮਾਤਾ ਅਤੇ ਗੁਰਜੋਤ ਸਿੰਘ ਗਰੇਵਾਲ, ਬਲਜੋਤ ਸਿੰਘ ਗਰੇਵਾਲ ਦੇ ਦਾਦੀ ਜੀ ਸਰਦਾਰਨੀ ਬਲਜੀਤ ਕੌਰ ਗਰੇਵਾਲ ਦੇ ਅਕਾਲ ਚਲਾਣੇ 'ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਡਾਇਰੈਕਟਰ ਸੁਖਮਿੰਦਰ ਸਿੰਘ ਬਸੈਮੀ, ਦਵਿੰਦਰ ਸਿੰਘ ਬਾਰਨਹਾੜਾ ਵਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਮਾਤਾ ਬਲਜੀਤ ਕੌਰ ਦੇ ਜਾਣ ਨਾਲ ਬੀਰਮੀ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਸਾਬਕਾ ਖੇਤੀਬਾੜੀ ਅਧਿਕਾਰੀ ਸੁਖਪਾਲ ਸਿੰਘ ਸੇਖੋਂ, ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਨਰਜੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਬਾਰਨਹਾੜਾ, ਜਗਜੀਵਨ ਸਿੰਘ ਝੱਜ, ਸਮਾਜ ਸੇਵੀ ਗੁਰਨਾਮ ਸਿੰਘ ਝੱਜ, ਹਰਵਿੰਦਰ ਸਿੰਘ ਬਿੰਦਰ ਗਰੇਵਾਲ, ਆੜ੍ਹਤੀ ਜਗਤਾਰ ਸਿੰਘ ਕੈਲੇ, ਨੰਬਰਦਾਰ ਸੁਖਦੀਪ ਸਿੰਘ ਘੋਨਾ ਬੀਰਮੀ, ਨੰਬਰਦਾਰ ਪਰਵਿੰਦਰ ਸਿੰਘ ਬੀਰਮੀ, ਸੀਨੀਅਰ ਆਗੂ ਸੁਖਵਿੰਦਰ ਸਿੰਘ ਭੂੰਦੜੀ, ਆੜ੍ਹਤੀ ਗੁਰਪ੍ਰੀਤ ਸਿੰਘ ਬੀਰਮੀ, ਜਗਵੰਤ ਸਿੰਘ ਜੱਗਾ ਸੇਖੋਂ, ਸਮੇਤ ਹੋਰ ਇਲਾਕੇ ਦੇ ਸਰਪੰਚਾਂ-ਪੰਚਾਂ ਵਲੋਂ ਵੀ ਗਹਿਰਾ ਦੁੱਖ ਪ੍ਰਗਟ ਕੀਤੀ ਗਿਆ | ਸਾਬਕਾ ਸਰਪੰਚ ਗੁਰਬਚਨ ਸਿੰਘ ਗਰੇਵਾਲ ਨੇ ਦੁੱਖੀ ਮਨ ਨਾਲ ਦੱਸਿਆ ਕਿ ਸਵ: ਮਾਤਾ ਬਲਜੀਤ ਕੌਰ ਗਰੇਵਾਲ ਨਮਿਤ ਅੰਤਿਮ ਅਰਦਾਸ 5 ਅਪ੍ਰੈਲ, ਦਿਨ ਐਤਵਾਰ ਨੂੰ ਸਾਡੇ ਗ੍ਰਹਿ ਪਿੰਡ ਬੀਰਮੀ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ |