08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਰਬਾਰ ਸੰਪ੍ਰਦਾਇ ਲੋਪੋਂ ਵਾਲਿਆਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-04-2026
ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਵ: ਸੁਖਦੇਵ ਸਿੰਘ ਜਵੰਦਾ ਯਾਦਗਾਰੀ ਚੈਰੀਟੇਬਲ ਟਰੱਸਟ ਪਿੰਡ ਬੱਸੀਆਂ ਵਲੋਂ ਦਰਬਾਰ ਸੰਪ੍ਰਦਾਇ ਲੋਪੋਂ ਵਾਲਿਆਂ ਵਲੋਂ ਸਥਾਨਕ ਦਾਣਾ ਮੰਡੀ ਰਾਏਕੋਟ ਵਿਖੇ ਸਜਾਏ ਧਾਰਮਿਕ ਦੀਵਾਨਾਂ ਦੇ ਅਖ਼ੀਰਲੇ ਦਿਨ ਸੰਗਤਾਂ ਦੀ ਸਹੂਲਤ ਲਈ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਇਨਸਾਨੀਅਤ ਲਈ ਸੱਚੀ ਭਗਤੀ ਹੈ | ਉਨ੍ਹਾਂ ਡਾ: ਰਮੇਸ਼ ਮਨਸੂਰਾਂ ਅਤੇ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਲੋੜਵੰਦਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਕੈਂਪ ਦੌਰਾਨ ਡਾ: ਰਮੇਸ਼ ਮਨਸੂਰਾਂ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਵਲੋਂ 422 ਮਰੀਜ਼ਾਂ ਦੀ ਜਾਂਚ ਕੀਤੀ ਅਤੇ 43 ਮਰੀਜ਼ਾਂ ਨੂੰ ਮੁਫ਼ਤ ਲੈੱਨਜ਼ ਪਾਉਣ ਲਈ ਚੁਣੇ ਗਏ | ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐੱਨਕਾਂ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਕਾਕਾ ਸਿੰਘ ਕੁਤਬਾ, ਅਮਰੀਕ ਸਿੰਘ ਯੂ.ਐੱਸ.ਏ, ਜਸਵਿੰਦਰ ਸਿੰਘ ਕਾਕਾ ਕੁੱਲਾਪੱਤੀ, ਜਗਰੂਪ ਸਿੰਘ ਕੁੱਲਾਪੱਤੀ, ਗੁਰਮੀਤ ਸਿੰਘ ਕੈਨੇਡਾ, ਚੜ੍ਹਤ ਸਿੰਘ ਮੰਗ, ਨਛੱਤਰ ਸਿੰਘ, ਬੂਟਾ ਸਿੰਘ ਹਰਦਾਸਪੁਰਾ, ਜਸਪਾਲ ਸਿੰਘ, ਬਲਦੇਵ ਸਿੰਘ, ਚਮਕੌਰ ਸਿੰਘ, ਨਵੀ ਸਿੰਘ ਕੈਨੇਡਾ, ਸੋਹਣ ਸਿੰਘ, ਇੰਦਰਜੀਤ ਸਿੰਘ, ਪਿ੍ਤਪਾਲ ਸਿੰਘ ਰਾਏ, ਗੁਰਮੇਲ ਸਿੰਘ ਗੇਲੀ, ਟਰੱਕ ਯੂਨੀਅਨ ਰਾਏਕੋਟ ਦੇ ਮੁਨਸ਼ੀ ਹਰਪ੍ਰੀਤ ਸਿੰਘ, ਮਨੀ ਸਿੰਘ ਕੁੱਲਾਪੱਤੀ, ਮਨਜੋਤ ਸਿੰਘ ਜਵੰਦਾ, ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਸਾਬਕਾ ਪ੍ਰਧਾਨ ਪ੍ਰਸੋਤਮ ਗੁਪਤਾ, ਕਮਲਜੀਤ ਸਿੰਘ ਬਰ੍ਹਮੀ, ਨੰਬਰਦਾਰ ਸਤਪਾਲ ਸਿੰਘ ਬੱਸੀਆਂ, ਰਣਧੀਰ ਸਿੰਘ ਬੱਸੀਆਂ, ਸੰਤੋਖ ਸਿੰਘ ਅਕਾਲਗੜ੍ਹ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕ ਮੁੱਦੇ ਉਠਾਉਣ ਵਾਲੇ ਰਾਘਵ ਚੱਢਾ ਦੀ ਆਵਾਜ਼ ਨੂੰ ਦਬਾਉਣਾ ਅਤਿ ਨਿੰਦਣਯੋਗ-ਪ੍ਰਧਾਨ ਪੁੜੈਣ ਅਗਲੀ ਖ਼ਬਰ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 'ਮਾਪੇ-ਓਰੀਐਂਟੇਸ਼ਨ' ਪ੍ਰੋਗਰਾਮ ਕਰਵਾਇਆ
Ad Position 24