ਪੀ. ਐੱਸ. ਈ. ਬੀ ਇੰਪ: ਫੈੱਡਰੇਸ਼ਨ ਦਾ ਵਫ਼ਦ ਡੀ. ਆਈ. ਜੀ ਨੂੰ ਮਿਲਿਆ
ਅਜੀਤ ਡੈਸਕ
07-04-2026
ਵਫ਼ਦ ਡੀ. ਆਈ. ਜੀ. ਨੂੰ ਮਿਲਿਆ- ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ (ਏਟਕ) ਰਛਪਾਲ ਸਿੰਘ ਪਾਲੀ, ਗੁਰਪ੍ਰੀਤ ਸਿੰਘ ਮਹਿਦੂਦਾਂ, ਗੁਰਮੁਖ ਸਿੰਘ ਹੋਰ ਆਗੂਆਂ ਵਲੋਂ ਲੁਧਿਆਣਾ ਰੇਂਜ ਡੀ. ਆਈ. ਜੀ. ਸਤਿੰਦਰ ਸਿੰਘ ਨੂੰ ਮਿਲ ਕੇ ਆਪਣੇ ਸਾਥੀ ਪਰਮਿੰਦਰ ਸਿੰਘ (ਲਾਈਨਮੈਨ) ਉੱਪਰ ਹਮਲੇ 'ਚ ਉਸਦੀ ਪਤਨੀ ਪੁਲਿਸ ਮੁਲਾਜ਼ਮ ਅਤੇ ਤਰਨਜੀਤ ਸਿੰਘ ਵਿਰੁੱਧ ਦਰਜ ਮੁਕੱਦਮੇ ਦੀਆਂ ਧਾਰਾਵਾਂ ਵਿਚ ਵਾਧੇ ਦੀ ਮੰਗ ਕਰਦਿਆਂ ਇਨਸਾਫ਼ ਮੰਗਿਆ ਗਿਆ | ਉਕਤ ਆਗੂਆਂ ਆਪਣੇ ਵਲੋਂ ਦਿੱਤੇ ਮੈਮੋਰੰਡਮ ਵਿਚ ਲਿਖਿਆ ਕਿ ਬਿਜਲੀ ਮੁਲਾਜ਼ਮ ਪਰਮਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਪੁਲਿਸ ਮਹਿਕਮੇ ਵਿਚ ਹੋਣ ਕਰਕੇ ਆਪਣੇ ਰਸੂਖ ਨਾਲ ਪਹਿਲਾਂ ਤਾਂ ਮੁਕੱਦਮਾ ਦਰਜ ਹੀ ਨਹੀਂ ਹੋਣ ਦਿੱਤਾ, ਜੇਕਰ ਦਾਖਾ ਪੁਲਿਸ ਮੁਕੱਦਮਾ ਦਰਜ ਕੀਤਾ ਤਾਂ ਬੜੀਆਂ ਮੱਧਮ ਧਾਰਾਵਾਂ ਲਗਾਈਆਂ ਗਈਆਂ | ਡੀ.ਆਈ.ਜੀ ਵਲੋਂ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਕਿ ਪੁਲਿਸ ਵਲੋਂ ਪੂਰਾ ਇਨਸਾਫ਼ ਮਿਲੇਗਾ |