ਰਾਏਕੋਟ, 8 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਦਫ਼ਤਰ ਰਾਏਕੋਟ ਵਿਖੇ ਸਰਬੱਤ ਦੇ ਭਲੇ ਅਤੇ ਸੀਜ਼ਨ ਦੀ ਸਫ਼ਲਤਾ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ, ਉਪਰੰਤ ਰਾਗੀ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਵਲੋਂ ਪੁੱਜੀਆਂ ਸੰਗਤਾਂ ਨੂੰ ਜੀ ਆਇਆ ਆਖਿਆ | ਇਸ ਸਮਾਗਮ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਐੱਸ.ਡੀ.ਐੱਮ ਰਾਏਕੋਟ ਰਮਨਜੀਤ, ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਡੀ.ਐੱਮ.ਓ ਗੁਰਮਤਪਾਲ ਸਿੰਘ ਗਿੱਲ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਗਈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆ ਆਖਿਆ ਕਿ ਮਾਰਕੀਟ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸੀਜ਼ਨ ਦੀ ਸ਼ੁੱਭ ਆਰੰਭਤਾ ਲਈ ਪ੍ਰਮਾਤਮਾ ਦਾ ਸਹਾਰਾ ਲਿਆ | ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਸੁਖਪਾਲ ਸਿੰਘ ਗੋਂਦਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਸੁਦਰਸ਼ਨ ਜੋਸ਼ੀ ਪ੍ਰਧਾਨ ਨਗਰ ਕੌਂਸਲ ਰਾਏਕੋਟ, ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਮਨਜੀਤ ਸਿੰਘ ਰਾਏਕੋਟ ਵਾਈਸ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਮਾਲਵਾ ਜ਼ੋਨ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਸਰਪ੍ਰਸਤ ਗੁਰਮੇਲ ਸਿੰਘ ਧਾਲੀਵਾਲ, ਚੇਅਰਮੈਨ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਅਸ਼ੋਕ ਮਲਹੋਤਰਾ ਪੱਖੋਵਾਲ, ਖ਼ਜ਼ਾਨਚੀ ਅੰਮਿ੍ਤਪਾਲ ਸਿੰਘ ਜੌਹਲਾਂ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸੰਤ, ਬਿਕਰਮ ਸਿੰਘ ਬਿੰਜਲ, ਡਾ. ਗੁਰਦੀਪ ਸਿੰਘ ਜੌਹਲਾਂ ਮੈਂਬਰ ਬਲਾਕ ਸੰਮਤੀ, ਰੁਮੇਲ ਸਿੰਘ ਸਕੱਤਰ, ਐੱਸ.ਡੀ.ਓ. ਕੁਲਦੀਪ ਕੁਮਾਰ, ਜਸਵੀਰ ਸਿੰਘ ਮੰਡੀ ਸੁਪਰਵਾਈਜ਼ਰ, ਅਜੈਦੀਪ ਸਿੰਘ ਸੁਪਰਡੈਂਟ, ਕੁਲਦੀਪ ਸਿੰਘ, ਜੇ.ਈ. ਸੁਖਦੀਪ ਸਿੰਘ, ਵਰਿੰਦਰ ਸ਼ਰਮਾ, ਵਰਿੰਦਰ ਸਿੰਘ ਅਕਾਲਗੜ੍ਹ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਹੇਮਰਾਜ ਬਾਂਸਲ, ਸ਼ਿਵ ਕੁਮਾਰ, ਗੁਰਜੀਤ ਜੰਡ, ਲੇਖਰਾਜ, ਸਮਸ਼ੇਰ ਸਿੰਘ, ਹਰਕੇਸ਼ ਸਿੰਘ ਗਰੇਵਾਲ, ਪੰਚ ਜਸਵੰਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜੌਹਲਾਂ, ਮਨਦੀਪ ਸਿੰਘ ਜੌਹਲਾਂ, ਪਨਗਰੇਨ ਇੰਸਪੈਕਟਰ ਜਸਵਿੰਦਰ ਕੁਮਾਰ, ਗਿਆਨੀ ਗੁਰਦਿਆਲ ਸਿੰਘ, ਠੇਕੇਦਾਰ ਰਸ਼ਵੀਰ ਸਿੰਘ ਬੁੱਧੂ, ਪ੍ਰਧਾਨ ਦਲੀਪ ਸਿੰਘ ਛਿੱਬਰ ਆਦਿ ਹਾਜ਼ਰ ਸਨ |