19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਚੌਕੀਮਾਨ ਦਾ ਤੀਜਾ ਦੋ ਰੋਜ਼ਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ

Ad Position 21
No active advertisement
ਅਜੀਤ ਡੈਸਕ 09-04-2026
ਚੌਂਕੀਮਾਨ, 8 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਕੀਮਾਨ ਵਿਖੇ ਫਿਟਨੈੱਸ ਕੈਂਪ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੱਤੀ ਮਾਨ ਦੀ ਖੇਡ ਪਾਰਕ ਵਿਚ ਕਰਵਾਇਆ ਜਾ ਰਿਹਾ ਦੋ ਰੋਜ਼ਾ ਤੀਜਾ ਖੇਡ ਮੇਲੇ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਇਸ ਮੌਕੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਚੰਨਾ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਦੀਪ ਸਿੰਘ ਸਾਊਦੀ ਅਰਬ, ਹਰਮਨਦੀਪ ਸਿੰਘ ਮਾਨ, ਰਮਨਦੀਪ ਸਿੰਘ ਰਮਨਾ ਮਾਨ, ਚਰਨਦੀਪ ਸਿੰਘ ਤੋਤਾ ਤੇ ਨੰਬਰਦਾਰ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕੇ ਕਬੱਡੀ 52 ਕਿੱਲੋਂ ਦੇ ਫਾਈਨਲ ਮੁਕਾਬਲੇ ਵਿਚ ਸਿੱਧਵਾਂ ਕਲਾਂ ਨੇ ਖਾਨਪੁਰ ਨੂੰ ਹਰਾਇਆ ਅਤੇ ਕਬੱਡੀ 65 ਕਿੱਲੋਂ ਵਿਚ ਕੰਗਣਵਾਲ ਦੀ ਟੀਮ ਨੇ ਨੱਥੋਵਾਲ ਗਰਬੀ ਨੂੰ ਹਰਾਇਆ ਤੇ ਕਬੱਡੀ 65 ਕਿੱਲੋ ਵਿਚ ਬੈਸਟ ਰੇਡਰ ਰਵੀ ਨੱਥੋਵਾਲ ਗਰਬੀ ਤੇ ਬੈਸਟ ਜਾਫ਼ੀ ਘੁੱਦਾ ਕੰਗਣਵਾਲ ਚੁਣਿਆ | ਇਸ ਮੌਕੇ ਕੈਪਟਨ ਮੋਹਣ ਸਿੰਘ ਬਦੇਸਾ ਅਮਰੀਕਾ, ਸਰਪੰਚ ਕੇਵਲ ਸਿੰਘ ਧਾਲੀਵਾਲ, ਫਿਟਨੈੱਸ ਕੈਂਪ ਦੁੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਚੰਨਾ ਮਾਨ, ਹਰਵਿੰਦਰ ਸਿੰਘ ਬਿੱਟੂ ਮਾਨ, ਹਰਪ੍ਰੀਤ ਸਿੰਘ ਬਦੇਸਾ ਅਮਰੀਕਾ, ਜਗਵਿੰਦਰ ਸਿੰਘ ਮਾਨ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲਜੀਤ ਸਿੰਘ ਗੋਰਾ, ਮਾ: ਬਲਜਿੰਦਰ ਸਿੰਘ ਚੌਂਕੀਮਾਨ, ਦਵਿੰਦਰ ਸਿੰਘ ਮਾਨ, ਬਲਵੀਰ ਸਿੰਘ ਮਾਨ ਤੇ ਜਗਮੋਹਨ ਸਿੰਘ ਜੱਗਾ ਦੀ ਅਗਵਾਈ ਵਿਚ ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਫਿਟਨੈੱਸ ਕੈਂਪ ਦੁੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਚੰਨਾ ਮਾਨ ਦੀ ਅਗਵਾਈ ਵਿਚ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕੈਪਟਨ ਮੋਹਣ ਸਿੰਘ ਬਦੇਸਾ ਨੇ ਮੁੱਖ ਪ੍ਰਬੰਧਕ ਚੰਨਾ ਮਾਨ ਸਮੇਤ ਸਮੁੱਚੀ ਪ੍ਰਬੰਧਕੀ ਨੂੰ ਖੇਡ ਮੇਲਾ ਕਰਵਾਉਣ 'ਤੇ ਵਧਾਈ ਦਿੱਤੀ | ਇਸ ਮੌਕੇ ਇੰਦਰਜੀਤ ਸਿੰਘ ਕਾਕਾ ਪੱਬੀਆਂ, ਜੁਗਰਾਜ ਸਿੰਘ ਟੀਟੂ ਪੱਬੀਆ, ਜਗਮੋਹਨ ਸਿੰਘ ਜੱਗੀ, ਜਗਦੇਵ ਸਿੰਘ ਕੈਨੇਡਾ, ਰਣਧੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਸੁਖਵੀਰ ਸਿੰਘ ਸੁੱਖੀ ਖੜਖੜ, ਸਨੀ ਬਦੇਸਾ, ਬਲਵੀਰ ਸਿੰਘ ਬੀਰਾ, ਕੁੱਕੂ ਮਾਨ, ਦਲਜੀਤ ਸਿੰਘ ਨਿੱਕਾ ਮਾਨ, ਡਾ. ਚਰਨਜੀਤ ਸਿੰਘ, ਖੁਸਕਿਸਮਤ ਸਿੰਘ ਮਠਾੜੂ, ਪਰਮਜੀਤ ਸਿੰਘ ਮਾਨ, ਮਾ: ਸੁਖਜੀਤ ਸਿੰਘ ਭੰਡਾਲ, ਜਗਜੀਤ ਸਿੰਘ ਭੋਲਾ ਜੱਸਲ, ਸੁਖਵਿੰਦਰ ਸਿੰਘ ਸਿੰਦਾ, ਅੰਮਿ੍ਤਪਾਲ ਸਿੰਘ ਪਾਲੀ ਬਦੇਸਾ, ਹਰਦੀਪ ਸਿੰਘ ਦੀਪ ਮਾਨ, ਦਵਿੰਦਰ ਸਿੰਘ ਨਵਰੰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ-ਚੰਦ ਸਿੰਘ ਡੱਲਾ ਅਗਲੀ ਖ਼ਬਰ ਮਾਰਕੀਟ ਕਮੇਟੀ ਰਾਏਕੋਟ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
Ad Position 24