ਹੰਬੜਾਂ, 9 ਅਪ੍ਰੈਲ (ਮੇਜਰ ਹੰਬੜਾਂ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਹਾਲ ਹੀ ਵਿਚ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ, ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਸੀਆਂ ਬੇਟ (ਬਲਾਕ ਸਿੱਧਵਾਂ ਬੇਟ-2) ਵਿਖੇ ਇੰਨਾਂ ਨਤੀਜਿਆਂ 'ਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ ਇਕ ਸਨਮਾਨ ਸਮਾਰੋਹ ਸਕੂਲ ਹੈੱਡ ਟੀਚਰ ਮੈਡਮ ਰਾਜਿੰਦਰ ਕੌਰ ਬਾਸੀਆਂ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ ਨੇ ਦੱਸਿਆ ਕਿ ਅਕੈਡਮਿਕ ਸਪੋਰਟ ਗਰੁੱਪ ਬਲਾਕ ਸਿੱਧਵਾਂ ਬੇਟ 2 ਵਲੋਂ ਇੰਨਾਂ ਬੱਚਿਆਂ ਨਾਲ ਵਿਸ਼ੇਸ਼ ਵਾਅਦਾ ਕੀਤਾ ਗਿਆ ਸੀ ਕਿ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਅੱਜ ਸਕੂਲ ਦੇ ਤਿੰਨ ਬੱਚੇ, ਜਿੰਨਾਂ ਵਿਚ ਚੰਦਰਸੇਨ, ਆਰਤੀ ਅਤੇ ਦਿਲਪ੍ਰੀਤ ਕੌਰ ਨੇ 90 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ, ਜਿੰਨਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ, ਸਰਪੰਚ ਪ੍ਰੇਮ ਸਿੰਘ ਸੇਖੋਂ ਵਲੋਂ ਸਨਮਾਨਿਤ ਕੀਤਾ ਗਿਆ | ਬਲਾਕ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ ਨੇ ਕਿਹਾ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਉਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ | ਸੈਂਟਰ ਹੈੱਡ ਟੀਚਰ ਮੈਡਮ ਸੁਖਦੀਪ ਕੌਰ ਪੁੜੈਣ, ਬਲਾਕ ਰਿਸੋਰਸ ਕੋਆਰਡੀਨੇਟਰ ਦੇਵਿੰਦਰ ਸਿੰਘ ਮਾਣੀਏਵਾਲ, ਮੈਡਮ ਸ਼ਰਨਜੀਤ ਕੌਰ, ਮੈਡਮ ਸਰਬਜੀਤ ਕੌਰ, ਅਮਨਦੀਪ ਸਿੰਘ ਪੰਚ, ਪਿ੍ਤਪਾਲ ਸਿੰਘ ਸਮੇਤ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ |