ਚੌਂਕੀਮਾਨ, 12 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਹਲਕੇ ਦਾਖੇ ਵਿਚ ਆਪਣੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਜਿੱਥੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉੱਥੇ ਹੀ ਪਿੰਡਾਂ ਵਿਚ ਵਿਕਾਸ ਕਰਾਜ ਕਰਵਾਏ ਜਾ ਰਹੇ ਹਨ | ਜਿਸ ਤਹਿਤ ਅੱਜ ਪਿੰਡ ਚੌਂਕੀਮਾਨ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜਸਕਰਨ ਸਿੰਘ ਦਿਉਲ ਨੇ ਨਗਰ ਨਿਵਾਸੀਆਂ ਨਾਲ ਮੀਟਿੰਗ ਕੀਤੀ, ਉੱਥੇ ਹੀ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਿਆ ਤੇ ਪਿੰਡ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਬਾਰੇ ਜਾਣਿਆ | ਇਸ ਮੌਕੇ ਜਸਕਰਨ ਸਿੰਘ ਦਿਉਲ ਨੇ ਲੋਕਾਂ ਦੀ ਲੰਮੇ ਸਮੇਂ ਤੋਂ ਅਧੂਰੀ ਪਈ ਮੰਗ ਨੂੰ ਪੂਰਾ ਕਰਦਿਆਂ ਪੱਬੀਆਂ ਵਾਲੀ ਸੜਕ ਤੇ ਅਧੂਰੀ ਬਣੀ ਧਰਮਸਾਲਾਂ ਦੇ ਕੰਮ ਨੂੰ ਪੂਰਾ ਕਰਨ ਲਈ ਆਪਣੇ ਨਿੱਜੀ ਖਾਤੇ 'ਚੋਂ ਇਕ ਲੱਖ ਰੁਪਏ ਪਤਵੰਤੇ ਸੱਜਣਾਂ ਨੂੰ ਦਿੱਤੇ ਤੇ ਨਾਲ ਹੀ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ 'ਚ ਫੈਬਰੀਕੇਟਿਡ ਸੈੱਡ ਵੀ ਆਪਣੇ ਨਿੱਜੀ ਖ਼ਾਤੇ ਵਿਚੋਂ ਪਾਉਣ ਦਾ ਵਾਅਦਾ ਕੀਤਾ | ਇਸ ਮੌਕੇ ਜਸਕਰਨ ਸਿੰਘ ਦਿਉਲ ਨੇ ਦੱਸਿਆ ਕਿ ਪੱਤੀ ਮਾਨ ਪਾਸੇ ਵਿਚ ਬਣਿਆ ਛੱਪੜ ਲੋਕਾਂ ਲਈ ਮੁਸ਼ੀਬਤ ਬਣਿਆ ਹੋਇਆ, ਕਿਉਂਕਿ ਉਹ ਭਰਿਆ ਪਿਆ ਹੈ ਤੇ ਉਸ ਦੀ ਸਫ਼ਾਈ ਹੋਣ ਵਾਲੀ ਹੈ ਤੇ ਲੋਕਾਂ ਨੂੰ ਬਾਰਿਸ਼ ਦੇ ਮੌਸਮ ਵਿਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਕੋਲ ਜਾ ਚੁੱਕੇ ਹਨ ਤੇ ਕਿਸੇ ਵੀ ਆਗੂ ਨੇ ਲੋਕਾਂ ਦੀ ਬਾਂਹ ਨਹੀਂ ਫੜੀ ਤੇ ਜਿਵੇ ਹੀ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਤੇ ਲੋਕਾਂ ਦੀ ਮੁਸ਼ਕਿਲ ਦੱਸੀ ਤਾਂ ਮੈ ਖੁਦ ਆ ਕੇ ਛੱਪੜ ਦਾ ਜਾਇਜ਼ਾ ਲਿਆ ਤੇ ਆਉਣ ਵਾਲੇ ਕੁਝ ਕੁ ਦਿਨਾਂ ਵਿਚ ਛੱਪੜ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਜਸਕੲਨ ਸਿੰਘ ਦਿਉਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਬਿਹਤਰ ਬਣਾਉਣ ਲਈ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜਿਤਾਉਣਾ ਹੋਵੇਗਾ ਤੇ ਸੂਬੇ ਦੀ ਵਾਂਗਾਡੋਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣੀ ਹੋਵੇਗੀ | ਇਸ ਮੌਕੇ ਹਾਜ਼ਰੀਨਾਂ ਨੇ ਦਿਉਲ ਨੂੰ ਭਰੋਸਾ ਦਿਵਾਇਆ ਕਿ ਉਹ ਨਗਰ ਚੌਂਕੀਮਾਨ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਡੱਟ ਕੇ ਖੜ੍ਹਾ ਹੈ | ਇਸ ਮੌਕੇ ਰਮਨਦੀਪ ਸਿੰਘ ਰਮਨਾ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਵਿੰਦਰ ਸਿੰਘ ਮਾਨ, ਅਰਸਦੀਪ ਸਿੰਘ ਹੈਰੀ, ਪ੍ਰਦੀਪ ਸਿੰਘ ਮਾਨ, ਸਾਬਕਾ ਸਰਪੰਚ ਸੁਖਦੇਵ ਸਿੰਘ, ਜਸਕਰਨ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ, ਸੁੱਖੀ ਖੜਖੜ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਸਨੀ ਬਦੇਸਾ, ਬਰਮੀਤ ਸਿੰਘ, ਸੋਨੂੰ ਮੈਂਬਰ, ਡਾ. ਹਰਜੀਤ ਸਿੰਘ, ਆਕਸਦੀਪ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |