17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਿਊ ਪੰਜਾਬ ਸਕੂਲ ਜਗਰਾਉਂ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 13-04-2026
ਜਗਰਾਉਂ, 12 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਨਿਊ ਪੰਜਾਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਗਵਾੜ ਲੋਪੋਂ ਜਗਰਾਉਂ ਵਿਖੇ ਸਾਲ 2025-26 ਲਈ ਅੱਠਵੀਂ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਐੱਮ.ਡੀ. ਪਿਆਰਾ ਸਿੰਘ ਨੇ ਵਿਦਿਆਰਥੀਆਂ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ | ਅਸੀਂ ਬੱਚਿਆਂ ਦੇ ਆਉਣ ਵਾਲੇ ਸੁਨਹਿਰੇ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਗਗਨਪ੍ਰੀਤ ਕੌਰ ਨੇ 557 (92.83 ਫ਼ੀਸਦੀ) ਅੰਕ ਲੈ ਕੇ ਸਕੂਲ ਵਿਚੋਂ ਪਹਿਲੀ ਪੁਜੀਸ਼ਨ, ਮਨਦੀਪ ਕੌਰ ਅਤੇ ਜਸਦੀਪ ਕੌਰ ਨੇ 553 (92.16 ਫ਼ੀਸਦੀ) ਦੂਸਰੀ ਪੁਜੀਸ਼ਨ, ਹੁਸਨਦੀਪ ਉੱਪਲ 552 (92 ਫ਼ੀਸਦੀ) ਤੀਸਰੀ ਪੁਜੀਸ਼ਨ, ਗਗਨਜੋਤ ਕੌਰ ਨੇ 548 (91.33 ਫ਼ੀਸਦੀ) ਅੰਕ ਲੈ ਕੇ ਚੌਥੀ ਪੁਜੀਸ਼ਨ, ਕੋਮਲਪ੍ਰੀਤ ਕੌਰ 543 ਅੰਕ (90.5 ਫ਼ੀਸਦੀ) ਪੰਜਵੀਂ ਪੁਜੀਸ਼ਨ ਅਤੇ ਮੱਖਣ ਸਿੰਘ 516 (86 ਫ਼ੀਸਦੀ) ਅੰਕ ਲੈ ਕੇ ਛੇਵੀਂ ਪੁਜੀਸ਼ਨ ਹਾਸਲ ਕੀਤੀ | ਬਾਕੀ ਸਭ ਵਿਦਿਆਰਥੀ ਚੰਗੇ ਅੰਕ ਲੈ ਕੇ ਪਹਿਲੇ ਦਰਜੇ ਵਿਚ ਪਾਸ ਹੋਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਨਰਿੰਦਰਪਾਲ ਕੌਰ ਅਤੇ ਅਧਿਆਪਕ ਮੌਜੂਦ ਸਨ | ਸਾਰੇ ਅਧਿਆਪਕ ਸਾਹਿਬਾਨਾਂ ਨੇ ਇਨ੍ਹਾਂ ਬੱਚਿਆਂ ਨੂੰ ਦਿਲੋਂ ਸ਼ਾਬਾਸ਼ੀ ਦਿੰਦਿਆਂ ਇਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਾਥੀਆਂ ਦੀ ਯਾਦ 'ਚ ਸਾਲਾਨਾ ਯਾਦਗਾਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24