ਜਗਰਾਉਂ, 12 ਅਪ੍ਰੈਲ (ਵਿਨੋਦ ਕੁਮਾਰ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਠਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਿਦਿਆਰਥੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਵਿਦਿਆਰਥੀ ਯੋਗੇਸ਼ ਨੇ 600 'ਚੋਂ 559 ਅੰਕ ਲੈ ਕੇ ਪਹਿਲਾ, ਧਰੁੁੁਵ ਨੇ 534/600 ਅੰਕ ਲੈ ਕੇ ਦੂਜਾ, ਅਰਵਿੰਦ ਨੇ 518/600 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਵਿਸ਼ਾਵਾਰ ਪੰਜਾਬੀ ਵਿਸ਼ੇ ਵਿਚ ਪਿ੍ੰਸ ਨੇ 100/100 ਅੰਕ, ਅੰਗਰੇਜ਼ੀ ਵਿਸ਼ੇ ਚੋਂ ਯੋਗੇਸ਼ ਨੇ 96/100 ਅਤੇ ਸਾਇੰਸ ਵਿਚ ਯੋਗੇਸ਼ ਨੇ 100/100 ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਹੋਰ ਵਿਸ਼ਿਆਂ ਵਿਚੋਂ ਵੀ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਵਿਦਿਆਰਥੀਆਂ ਨੇ ਆਪਣੀ ਵਧੀਆ ਕਾਰਗੁਜ਼ਾਰੀ ਵਿਖਾਈ | ਸਾਰੇ ਬੱਚੇ ਪਹਿਲੀ ਡਵੀਜ਼ਨ ਵਿਚ ਪਾਸ ਹੋਏ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਅਰਿਹੰਤ ਜੈਨ, ਸਕੂਲ ਡਾਇਰੈਕਟਰ ਅਮਰਜੀਤ ਕੌਰ ਅਤੇ ਪਿ੍ੰਸੀਪਲ ਗੋਲਡੀ ਜੈਨ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਕੀਰਤ ਸਿੰਘ, ਕਾਮਿਨੀ ਸ਼ਰਮਾ, ਪੂਨਮ ਰਿਧਵਾਨ ਸਾਰੇ ਅਧਿਆਪਕ ਹਾਜ਼ਰ ਸਨ |