ਦੋਰਾਹਾ, 12 ਅਪ੍ਰੈਲ (ਜਸਵੀਰ ਝੱਜ)-ਟਕਸਾਲੀ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਧਮੋਟ ਦੀ ਪ੍ਰੇਰਣਾ ਸਦਕਾ ਅਤੇ ਸ਼੍ਰੋਮਣੀ ਅਕਾਲੀ ਮੀਤ ਪ੍ਰਧਾਨ ਦਲ ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਪਾਇਲ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਘਵੀਰ ਸਿੰਘ ਸਹਾਰਨ ਮਾਜਰਾ, ਮੈਂਬਰ ਕੋਰ ਕਮੇਟੀ ਕਮਲ ਚੇਤਲੀ ਅਤੇ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ ਦੀ ਅਗਵਾਈ ਹੇਠ ਨੰਬਰਦਾਰ ਪਲਵਿੰਦਰ ਸਿੰਘ ਮਲਕਪੁਰ ਸਰਕਲ ਪ੍ਰਧਾਨ ਪੁਨਰ ਸੁਰਜੀਤ ਪਾਇਲ ਦਿਹਾਤੀ ਅਤੇ ਸਰਕਲ ਪ੍ਰਧਾਨ ਪੁਨਰ ਸੁਰਜੀਤ ਦੋਰਾਹਾ ਸ਼ਹਿਰੀ ਜਥੇਦਾਰ ਜਤਿੰਦਰ ਸਿੰਘ ਰਾਮਪੁਰ ਨੇ ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ | ਇਸ ਸਮੇਂ ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ ਪ੍ਰਧਾਨ ਸਰਕਲ ਦੋਰਾਹਾ ਸ਼ਹਿਰੀ, ਯੂਥ ਆਗੂ ਗੁਰਦੀਪ ਸਿੰਘ ਬਾਵਾ, ਕੰਵਰ ਜੱਗੀ ਦੋਰਾਹਾ ਮੈਂਬਰ ਕੋਰ ਕਮੇਟੀ ਯੂਥ ਵਿੰਗ, ਵਿੱਕੀ ਮਹਾਰਾਜਾ, ਸਤਨਾਮ ਸਿੰਘ ਮਰਵਾਹਾ ਬੀਬੀ ਜਸਪ੍ਰੀਤ ਕੌਰ ਅੜੈਚਾ, ਬੀਬੀ ਕਰਮਜੀਤ ਕੌਰ ਕੱਦੋਂ, ਬੀਬੀ ਜਗਜੀਤ ਕੌਰ ਘੁਡਾਣੀ ਅਤੇ ਜਥੇਦਾਰ ਨਿਰਮਲ ਸਿੰਘ ਪੰਧੇਰਖੇੜੀ ਆਦਿ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |