15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੌੜਾ 'ਚ ਧਾਰਮਿਕ ਸਮਾਗਮ ਸ਼ੁਰੂ

Ad Position 21
No active advertisement
ਅਜੀਤ ਡੈਸਕ 13-04-2026
ਮਲੌਦ, 12 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੌੜਾ ਸਾਹਿਬ ਵਿਖੇ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ, ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ 100 ਸਾਲਾ ਸੱਚਖੰਡ ਜਾਣ ਅਤੇ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮ ਅੱਜ ਸ਼ੁਰੂ ਹੋਇਆ, ਜਿਸ ਵਿੱਚ ਡੇਰਾ ਖੂਹੀ ਵਾਲਾ ਕੂਹਲੀ ਕਲਾਂ ਤੋਂ ਬਾਬਾ ਬਲਜੀਤ ਦਾਸ ਅਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਨੇ ਬਹਿੰਗਮ ਜਥਾ ਸੰਤ ਖਾਲਸਾ ਦਲ ਸਮੇਤ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ | ਮੰਝਪੁਰ ਵਾਲੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਣ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾਂ ਕਰਦਿਆ ਕਿਹਾ ਕਿ ਅੱਜ ਭਾਵੇਂ ਸਿੱਖ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦੇ ਹਨ, ਜਿੱਥੇ ਉਹ ਗੁਰੂ ਸਾਹਿਬਾਨ ਦੇ ਅਵਤਾਰ ਦਿਹਾੜੇ ਅਤੇ ਸਿੰਘ ਸੂਰਮਿਆਂ ਦੀਆਂ ਯਾਦਾਂ ਮਨਾਉਂਦੇ ਹਨ, ਪਰ ਪੰਜਾਬ ਦੀ ਧਰਤੀ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸੇ ਦਾ ਜਨਮ ਹੋਇਆ, ਉਸ ਧਰਤੀ ਉੱਪਰ ਵਿਸਾਖੀ ਵਾਲੇ ਦਿਨ ਹਰ ਸਿੱਖ ਸਰੀਰਕ ਅਤੇ ਮਾਨਸਿਕ ਤੌਰ 'ਤੇ ਨਤਮਸਤਕ ਹੋਣਾ ਚਾਹੁੰਦਾ ਹੈ | ਬਾਬਾ ਬਲਜੀਤ ਦਾਸ ਵੱਲੋਂ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਅਤੇ ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾਂ ਸਾਹਿਬ ਵਾਲਿਆ ਦੇ ਧਾਰਮਿਕ ਅਤੇ ਵਿੱਦਿਅਕ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਗੱਲ ਕਰਦਿਆ ਕਿਹਾ ਕਿ ਅੱਜ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਰਾਹੀਂ ਜੋ ਅਸੀ ਕੀਰਤਨ ਕਰਦੇ ਹਾਂ ਇਹ ਵਡਮੁੱਲੀ ਦਾਤ ਵੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਦਿੱਤੀ ਹੋਈ ਹੈ | ਜਿਸ ਨੂੰ ਅੱਗੇ ਸਿਹੌੜਾ ਸਾਹਿਬ ਵਾਲੇ ਅਤੇ ਹੋਰ ਅਨੇਕਾਂ ਮਹਾਪੁਰਖਾਂ ਨੇ ਚਾਲੂ ਰੱਖਿਆ ਹੈ | ਬਾਬਾ ਬਲਜੀਤ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਤੇ 13 ਅਪ੍ਰੈਲ ਨੂੰ 1 ਤੋਂ 4 ਵਜੇ ਤੱਕ ਮੰਝਪੁਰ ਵਾਲੇ ਮਹਾਪੁਰਖ ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨਗੇ | 13 ਅਪੈ੍ਰਲ ਨੂੰ ਸ਼ਾਮ 7 ਵਜੇ ਤੋਂ ਰਾਤ ਨੂੰ ਰੈਣ ਸੂਬਾਈ ਕੀਰਤਨ ਹੋਣਗੇ | 14 ਅਪੈ੍ਰਲ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ 12 ਤੋਂ 4 ਵਜੇ ਤੱਕ ਲੱਖੀ ਜੰਗਲ ਵਿੱਚ ਖੁਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ | ਜਿੱਥੇ ਸੰਤ ਖਾਲਸਾ ਦਲ ਨਾਲ ਸਬੰਧਿਤ ਸੰਗਤਾਂ ਅਤੇ ਸਨਮਾਨਯੋਗ ਸਖਸੀਅਤਾਂ ਹਾਜਰੀ ਭਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਹਲਕਾ ਪਾਇਲ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ- ਜਥੇਦਾਰ ਧਮੋਟ ਅਗਲੀ ਖ਼ਬਰ ਬਾਬਾ ਸਿੱਧਸਰ ਸਪੋਰਟਸ ਕਲੱਬ ਕੱਦੋ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
Ad Position 24