ਦੋਰਾਹਾ, 12 ਅਪ੍ਰੈਲ (ਮਨਜੀਤ ਸਿੰਘ ਗਿੱਲ)-ਬਾਬਾ ਸਿੱਧਸਰ ਸਪੋਰਟਸ ਕਲੱਬ ਪਿੰਡ ਕੱਦੋ ਦੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ ਦੀ ਅਗਵਾਈ ਵਿੱਚ ਕਲੱਬ ਦੀ ਤਰਫ਼ੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਕਦੋਂ ਦੇ ਵੱਖ-ਵੱਖ ਸ਼੍ਰੇਣੀਆਂ ਦੇ ਨਤੀਜਿਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਕਲੱਬ ਦੀ ਤਰਫ਼ੋਂ ਸਕੂਲ ਦੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਪਹਿਲਾ ਦੂਸਰਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਉਨ੍ਹਾਂ ਇਸ ਕਾਰਜ ਲਈ ਸਕੂਲ ਦੀ ਤਰਫ਼ੋਂ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਐਡਵੋਕੇਟ ਪਰਮਜੀਤ ਸਿੰਘ ਮੁੰਡੀ ਮੇਜਰ ਸਿੰਘ ਮੁੰਡੀ, ਸੋਨੀ ਪੰਚ, ਭਰਪੂਰ ਸਿੰਘ, ਬਲਵੀਰ ਸਿੰਘ ਮੌਲੀ, ਗਗਨ ਮੁੰਡੀ, ਤਨਵੀਰ ਸਿੰਘ ਮੁੰਡੀ, ਸੁਖਜੀਤ ਸਿੰਘ ਰੋਡਾ, ਦਵਿੰਦਰ ਸਿੰਘ ਮੁੰਡੀ ਤੋਂ ਇਲਾਵਾ ਧਰਮਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਨਿਸ਼ਾ ਦੇਵੀ, ਗਗਨਦੀਪ ਕੌਰ ਅਤੇ ਬਿਕਰਮਜੀਤ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਸਨ |