ਬੀਜਾ, 12 ਅਪ੍ਰੈਲ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਗੁਰਚਰਨ ਸਿੰਘ ਸਵੈਚ ਦੇ ਸਪੁੱਤਰ, ਸਰਕਾਰੀ ਡਿਸਪੈਂਸਰੀ ਬੀਜਾ ਦੇ ਫਰਮਾਸਿਸਟਰ ਜਗਜੀਤ ਸਿੰਘ ਰਾਜੂ ਦੇ ਭਰਾ ਅਤੇ ਸਿਵਲ ਹਸਪਤਾਲ ਖੰਨਾ ਵਿਖੇ ਸੇਵਾ ਨਿਭਾ ਰਹੀ ਨਰਸਿੰਗ ਸਿਸਟਰ ਪਰਮਜੀਤ ਕੌਰ ਦਾ ਪਤੀ ਰਣਜੀਤ ਸਿੰਘ ਲਵਲੀ ਦਾ ਬੀਤੀ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਗ੍ਰਹਿ ਖੰਨਾ ਵਿਖੇ ਸਵੇਰੇ 8 ਵਜੇ ਪਾਏ ਗਏ | ਇਸ ਤੋਂ ਬਾਅਦ ਸਵ. ਰਣਜੀਤ ਸਿੰਘ ਲਵਲੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜਦੀ ਪਿੰਡ ਬਗਲੀ ਕਲਾਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਦੁਪਹਿਰੇ 12.30 ਤੋਂ 2.00 ਵਜੇ ਤੱਕ ਹੋਇਆ | ਇਸ ਮੌਕੇ ਗੁਰੂ ਘਰ ਦੇ ਵਜ਼ੀਰ ਭਾਈ ਹਰਭਜਨ ਸਿੰਘ ਰਾਜਪੁਰਾ ਵਾਲਿਆਂ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਮੌਤ ਤੇ ਜ਼ਿੰਦਗੀ ਦੇ ਫ਼ਲਸਫ਼ੇ ਸਬੰਧੀ ਸਮਝਾਉਣਾ ਕੀਤਾ | ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸਾਬਕਾ ਚੇਅਰਮੈਨ ਐੱਸ. ਐੱਸ. ਬੋਰਡ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਸਮਰਾਲਾ ਨੇ ਲਵਲੀ ਸਵੈਚ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨੂੰ ਨਾ ਪੂਰਿਆ ਹੋਣ ਵਾਲਾ ਘਾਟਾ ਦਸਿਆ | ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ ਸਰਹਿੰਦ ਨੇ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਸੇਵਾ ਕੈਪਟਨ ਸੁਖਰਾਜ ਸਿੰਘ ਸ਼ੇਰਗਿੱਲ ਬੀਜਾ ਨਿਭਾਈ | ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ, ਜਗਤਾਰ ਸਿੰਘ ਦਿਆਲਪੁਰਾ ਵਿਧਾਇਕ ਸਮਰਾਲਾ, ਤੇਜਿੰਦਰ ਸਿੰਘ ਬੱਬੀ ਸਰਹੰਦ ਮਨਜੀਤ ਸਿੰਘ ਮਦਨੀਪੁਰ ਇੰਚਾਰਜ ਪਾਇਲ, ਬੇਅੰਤ ਸਿੰਘ ਕਿਸ਼ਨਗੜ੍ਹ, ਅਮਰਜੀਤ ਸਿੰਘ ਬਲਿਓ, ਸੁੱਖਾ ਖੀਰਨੀਆਂ, ਹਰਜੀਤ ਸਿੰਘ ਅਮਰੀਕਾ, ਚਰਨਜੀਤ ਸਿੰਘ ਬਿਜਲੀਪੁਰ, ਜਸਮੇਲ ਸਿੰਘ ਬੌਂਦਲੀ, ਬਲਵਿੰਦਰ ਸਿੰਘ ਸਰਪੰਚ, ਅਜਮੇਰ ਸਿੰਘ ਪੂਰਬਾ, ਬੇਅੰਤ ਸਿੰਘ ਬਲਾਲਾ, ਕੁਲਦੀਪ ਸਿੰਘ ਖੀਰਨੀਆਂ, ਡਾਕਟਰ ਸੰਦੀਪ ਕੌਰ ਸਿੱਧੂ ਐੱਸ ਐੱਮ. ਓ. ਮਾਨੂੰਪੁਰ, ਡਾਕਟਰ ਜਸਦੇਵ ਸਿੰਘ ਐੱਸ. ਐੱਮ. ਓ. ਮਾਛੀਵਾੜਾ, ਡਾਕਟਰ ਮਨਿਦਰ ਭਸੀਨ ਐੱਸ. ਐੱਮ. ਓ ਖੰਨਾ, ਡਾਕਟਰ ਸਤਿਆਜੀਤ ਸਿੰਘ ਮਾਨੂੰਪੁਰ, ਕਰਮੀ ਹਰਬੰਸਪੁਰਾ, ਸੁਰਮੁੱਖ ਸਿੰਘ ਸਾਬਕਾ ਸਰਪੰਚ ਹਰਬੰਸਪੁਰਾ, ਭਿੰਦਰ ਸਿੰਘ ਸਾਬਕਾ ਸਰਪੰਚ ਬਗਲੀ, ਜਸਮੇਲ ਸਿੰਘ ਬੌਂਦਲੀ ਸਾਬਕਾ ਜ਼ਿਲ੍ਹਾ ਪ੍ਰਧਾਨ, ਡਾ. ਭਸੀਨ ਸਿੰਘ ਐੱਸ. ਐੱਮ. ਓ ਸਿਵਲ ਹਸਪਤਾਲ ਖੰਨਾ, ਡਾਕਟਰ ਦੀਪਕਾ ਪੁਰੀ ਬੀਜਾ, ਹਰੀਸ਼ ਕੁਮਾਰ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਪੂਰਬਾ, ਬਰਜਿੰਦਰ ਸਿੰਘ ਲੋਪੋਂ, ਕਮਲਜੀਤ ਸਿੰਘ ਚਾਵਾ ਕੈਨੇਡਾ, ਦੀਪਾ ਕੁਲੇਵਾਲ, ਸੁਖਵਿੰਦਰ ਸਿੰਘ ਨਾਗਰਾ, ਬਹਾਦਰ ਸਿੰਘ ਸਾਬਕਾ ਸਰਪੰਚ ਮਾਣਕੀ, ਬਹਾਦਰ ਸਿੰਘ ਸਾਬਕਾ ਤਰਸੇਮ ਸਿੰਘ ਜੇ. ਈ., ਮਨਪ੍ਰੀਤ ਸਿੰਘ ਰਾਜਾ ਸਰਪੰਚ, ਮਨਦੀਪ ਸਿੰਘ ਮੋਨੂੰ ਬਲਾਕ ਸੰਮਤੀ ਮੈਂਬਰ, ਅਨੂਪ ਸਿੰਘ ਸਵੈਚ ਬਗਲੀ, ਮਨਪ੍ਰੀਤ ਸਿੰਘ ਰਾਜਾ ਸਰਪੰਚ, ਸੁਖਦੇਵ ਸਿੰਘ ਸੇਵੀ ਰੁਪਾਲੋਂ, ਗੁਰਦੀਪ ਸਿੰਘ ਅੜੈਚਾ, ਮਨੀ ਸਵੈਚ, ਗੁਰਮੁੱਖ ਸਿੰਘ, ਬਹਾਲ ਸਿੰਘ, ਮਨਦੀਪ ਸਿੰਘ ਸੋਨੂੰ ਅਕਾਲੀ ਆਗੂ, ਦਰਸ਼ਨ ਸਿੰਘ, ਬੇਅੰਤ ਸਿੰਘ ਬਲਾਲਾ,ਤਰਲੋਚਨ ਸਿੰਘ ਲੁਧਿਆਣਾ, ਸੁਰਜੀਤ ਸਿੰਘ ਪੁਰਬਾ, ਲਾਲਾ ਮੰਗਿਤ ਰਾਏ, ਅਵਤਾਰ ਸਿੰਘ ਐੱਮ ਸੀ ਸਮਰਾਲਾ, ਰੁਪਿੰਦਰ ਸਿੰਘ ਮਾਣਕੀ, ਬਿੱਲੂ ਘਰਖਣਾ, ਲਖਵੀਰ ਸਿੰਘ ਲੱਖੀ ਅਜਲੋਦ, ਹਰਪ੍ਰੀਤ ਸਿੰਘ ਗੁਰਮ, ਜਸਵੀਰ ਸਿੰਘ ਜੱਸੀ ਆਦਿ ਤੋਂ ਇਲਾਵਾ ਇਲਾਕੇ ਦੇ ਸਰਪੰਚ, ਪੰਚ, ਸਿਆਸੀ ਗੈਰ ਸਿਆਸੀ, ਸਿਹਤ ਵਿਭਾਗ ਦੇ ਅਧਿਕਾਰੀ ਤੇ ਮੁਲਾਜਮ ਅਤੇ ਨਗਰ ਨਿਵਾਸੀਆਂ ਨੇ ਵੱਡੀ ਤਦਾਦ ਵਿਚ ਪੁੱਜ ਕੇ ਸਵ. ਲਵਲੀ ਨੂੰ ਸ਼ਰਧਾਂਜਲੀ ਅਰਪਿਤ ਕੀਤੀਆਂ |