15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐੈੱਸ. ਐੈੱਸ. ਡੀ. ਸਰਕਾਰੀ ਸਕੂਲ ਵਿਖੇ ਹੋਇਆ ਇਨਾਮ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 13-04-2026
ਮਾਛੀਵਾੜਾ ਸਾਹਿਬ, 12 ਅਪ੍ਰੈਲ (ਮਨੋਜ ਕੁਮਾਰ)-ਵਿਦਿਆਰਥੀਆਂ ਦੇ ਬੌਧਿਕ ਅਤੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ 'ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇਣੀ ਬੇਹੱਦ ਲਾਜ਼ਮੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਨਿਰੰਜਨ ਕੁਮਾਰ ਨੇ ਇਨਾਮ ਵੰਡ ਸਮਾਗਮ ਦੌਰਾਨ ਕੀਤਾ | ਸਲਾਨਾ ਨਾਨ ਬੋਰਡ ਪ੍ਰੀਖਿਆਵਾਂ ਵਿਚ ਵੱਖ-ਵੱਖ ਸ਼੍ਰੇਣੀਆਂ ਵਿਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਗਮ ਦੇ ਵਿਸ਼ੇਸ਼ ਮਹਿਮਾਨ ਨੰਦ ਕਿਸ਼ੋਰ ਕੌਂਸਲ ਪ੍ਰਧਾਨ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਮਾਛੀਵਾੜਾ ਨੇ ਇਨਾਮ ਤਕਸੀਮ ਕੀਤੇ | ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰ ਪਰਸਨ ਕੁਲਦੀਪ ਕੌਰ, ਮੈਂਬਰ ਜਗਮੀਤ ਸਿੰਘ ਮੱਕੜ, ਮਲਕੀਤ ਕੌਰ, ਸੁਮਨ ਰਾਣੀ, ਜਸਵਿੰਦਰ ਕੌਰ, ਐੱਸ. ਐੱਮ. ਸੀ. ਇੰਚਾਰਜ ਰਾਕੇਸ਼ ਨਾਗਪਾਲ ਮੈਂਬਰ ਮਨਪ੍ਰੀਤ ਕੌਰ ਬਖ਼ਸ਼ੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੌਜੂਦਗੀ ਵਿਚ ਛੇਵੀਂ ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਵੱਖ-ਵੱਖ ਸ਼੍ਰੇਣੀਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਈਸ਼ਵਰ ਸਿੰਘ, ਗੁਰਵਿੰਦਰ ਸਿੰਘ, ਜਗਰਾਜ ਸਿੰਘ, ਸੂਰਜ ਕੁਮਾਰ, ਕੁਲਦੀਪ ਕੁਮਾਰ, ਪ੍ਰਭਜੋਤ ਸਿੰਘ ਮਾਨ, ਹਰਲੀਨ ਕੌਰ, ਨੈਤਿਕ ਕੁਮਾਰ ਅਤੇ ਅਸੀਸ ਦੀਪ ਸਿੰਘ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ | ਇਸੇ ਤਰ੍ਹਾਂ ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੋਮੈਂਟੋ ਅਤੇ ਸਰਟੀਫਿਕੇਟ ਵੰਡੇ ਗਏ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਨਿਰੰਜਨ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਦਿਆਰਥੀਆਂ ਨਾਲ ਜ਼ਿੰਦਗੀ ਵਿਚ ਮੰਜ਼ਿਲਾਂ ਦਰ ਮੰਜ਼ਿਲਾਂ ਸਰ ਕਰਨ ਲਈ ਗੁਰਮੰਤਰ ਸਾਂਝੇ ਕੀਤੇ | ਸਮਾਗਮ ਨੂੰ ਵਿਸ਼ੇਸ਼ ਮਹਿਮਾਨ ਨੰਦ ਕਿਸ਼ੋਰ ਕੌਸ਼ਲ ਚੇਅਰ ਪਰਸਨ ਕੁਲਦੀਪ ਕੌਰ ਅਤੇ ਆਪ ਆਗੂ ਜਗਮੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਲੈਕਚਰਾਰ ਪ੍ਰਦੀਪ ਕੁਮਾਰ, ਹਾਊਸ ਇੰਚਾਰਜ ਲੈਕਚਰਾਰ ਰੀਨਾ ਸ਼ਰਮਾ, ਲੈਕ. ਕੰਵਲਜੀਤ ਵਰਮਾ, ਲੈਕਚਰਾਰ ਮਨਪ੍ਰੀਤ ਬਖ਼ਸ਼ੀ, ਲੈਕ. ਰੇਨੂ ਸ਼ਰਮਾ, ਲੈਕ. ਅਮਰਜੀਤ ਕੌਰ, ਸੰਜੇ ਕੁਮਾਰ, ਨਿਰਮਲ ਸਿੰਘ, ਸੁਖਬੀਰ ਕੌਰ, ਰਾਜਵੰਤ ਕੌਰ, ਮਨੋਜ ਜੋਸ਼ੀ, ਅਮਰਜੀਤ ਸਿੰਘ, ਗੁਰਪ੍ਰੀਤ ਕੌਰ, ਕਮਲਜੀਤ ਕੌਰ, ਲਾਇਬ੍ਰੇਰੀਅਨ ਅਮਨਪ੍ਰੀਤ ਕੌਰ, ਮੀਨਾਕਸ਼ੀ ਸ਼ਰਮਾ, ਹੰਨਦੀਪ ਕੌਰ, ਸੁਮਰਜੀਤ ਕੌਰ, ਸੰਗੀਤਾ ਰਾਣੀ, ਹਰਮਨਜੀਤ ਸਿੰਘ, ਹਰਜੀਤ ਸਿੰਘ ਅਤੇ ਹਰੀ ਕਿ੍ਸ਼ਨ ਹਾਜ਼ਰ ਸਨ | ਸਟੇਜ ਸੰਚਾਲਨ ਦੀ ਭੂਮਿਕਾ ਮੀਨਾਕਸ਼ੀ ਸ਼ਰਮਾ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ ਅਗਲੀ ਖ਼ਬਰ ਜਥੇਦਾਰ ਗੁਰਚਰਨ ਸਿੰਘ ਬਗਲੀ ਦੇ ਸਪੁੱਤਰ ਲਵਲੀ ਸਵੈਚ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਤਾਦਾਦ ਚ ਲੋਕਾਂ ਹੋਏ ਸ਼ਾਮਿ...
Ad Position 24