ਮੰਡੀ ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਦਾ ਜਨਮ ਦਿਨ ਮਨਾਇਆ
ਅਜੀਤ ਡੈਸਕ
15-04-2026
ਅੰਬੇਡਕਰ ਭਵਨ ਅੰਦਰ ਸਮਾਰੋਹ ਵਿਚ ਵਿਸ਼ੇਸ਼ ਸੱਦੇ 'ਤੇ ਪਹੁੰਚੇ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ, ਜਨ: ਸਕੱਤਰ ਬਲਦੇਵ ਸਿੰਘ ਕਲੇਰ, ਮੀਤ ਪ੍ਰਧਾਨ ਸੂਬੇਦਾਰ ਕਰਮਜੀਤ ਸਿੰਘ ਕਲੇਰ, ਵਿੱਤ ਸਕੱਤਰ ਸੁਖਮਿੰਦਰ ਸਿੰਘ ਮੋਹੀ, ਸੂਬੇਦਾਰ ਜਸਵੰਤ ਸਿੰਘ ਭੱਟੀ, ਪਿ੍ੰਸੀਪਲ ਵਿਸਾਖਾ ਸਿੰਘ, ਲੈਕ: ਲਾਲ ਸਿੰਘ, ਸੁਰਿੰਦਰ ਸਿੰਘ ਰਾਏ, ਧਰਮਪਾਲ ਸਿੰਘ ਗਹੌਰ, ਪ੍ਰੀਤਮ ਸਿੰਘ ਏ.ਐੱਸ.ਆਈ, ਸਾਬਕਾ ਸਰਪੰਚ ਨਿਰਮਲ ਸਿੰਘ ਕੈਲਪੁਰ, ਮੈਨੇਜਰ ਰਣਜੀਤ ਸਿੰਘ, ਬਲਜਿੰਦਰ ਸਿੰਘ ਬੋਪਾਰਾਏ, ਸੋਹਣ ਸਿੰਘ ਬੜੂੰਦੀ, ਹਰਦੇਵ ਸਿੰਘ ਸੀਨੀਅਰ ਮੈਨੇਜਰ, ਮਲਕੀਤ ਸਿੰਘ ਭੱਟੀਆਂ, ਡਾ: ਰਮੇਸ਼ਇੰਦਰ ਸਿੰਘ, ਰਜਿੰਦਰ ਸਿੰਘ ਸੁਧਾਰ, ਹੋਰ ਪ੍ਰਬੰਧਕਾਂ ਨਾਲ ਰਲ ਕੇ ਬਰਾਬਰੀ ਅਤੇ ਇਨਸਾਫ਼ ਦੇ ਮਹਾਨ ਪ੍ਰਚਾਰਕ ਡਾ: ਬੀ.ਆਰ ਅੰਬੇਡਕਰ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ | ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਜੀ ਦਾ ਜੀਵਨ ਸਿੱਖਿਆਦਾਇਕ ਹੈ | ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾ ਕੇ ਸਮਾਜਿਕ ਨਿਆਂ, ਬਰਾਬਰੀ ਅਤੇ ਸ਼ਸ਼ਕਤੀਕਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਰਲ ਪ੍ਰਣ ਕਰੀਏ |
ਮਨਪ੍ਰੀਤ ਸਿੰਘ ਇਯਾਲੀ ਵਲੋਂ ਸੁਸਾਇਟੀ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਲ ਜੁੜਿਆ ਹਰ ਦਿਨ ਅਥਾਹ ਸ਼ਰਧਾ ਨਾਲ ਮਨਾਉਂਦੀ ਹੈ | ਇਸ ਸਮੇਂ ਡਾ: ਬੀ.ਆਰ. ਮਿਸ਼ਨ ਵੈੱਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੜ੍ਹਾਈ 'ਚ ਹੁਸ਼ਿਆਰ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰ੍ਹਾਂ ਵਜ਼ੀਫਾ ਰਾਸ਼ੀ ਅਤੇ ਸਟੇਸ਼ਨਰੀ ਵੰਡੀ ਗਈ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਸੰਬੋਧਨ ਸਮੇਂ ਬਰਾਬਰੀ ਤੇ ਇਨਸਾਫ਼ ਦੇ ਮਹਾਨ ਪ੍ਰਚਾਰਕ ਡਾ: ਬੀ.ਆਰ ਅੰਬੇਡਕਰ ਦੇ ਜਨਮ ਦਿਨ ਦੀ ਵਧਾਈ ਦਿੱਤੀ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਪਰਮਿੰਦਰ ਸਿੰਘ ਸਿੱਧਵਾਂ ਬੇਟ, ਮੁਕੇਸ਼ ਬਾਂਸਲ, ਸੁਖਦੇਵ ਸਿੰਘ ਧਾਲੀਵਾਲ ਨੂੰ ਨਾਲ ਲੈ ਕੇ ਪ੍ਰਬੰਧਕਾਂ ਵਲੋਂ ਸੁਸਾਇਟੀ ਨੂੰ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਬਾਬਾ ਸਾਹਿਬ ਦੇ ਜਨਮ ਦਿਨ ਸਮਾਰੋਹ ਸਮੇਂ ਸਾਬਕਾ ਚੇਅਰਮੈਨ ਹਰਬੰਸ ਸਿੰਘ ਭਨੋਹੜ, ਪ੍ਰੇਮ ਇੰਦਰ ਕੁਮਾਰ ਗੋਗਾ, ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ, ਪਿ੍ੰਸੀਪਲ ਕਿ੍ਸ਼ਨ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਬੁਢੇਲ, ਰਿਟਾ: ਐੱਸ.ਡੀ.ਓ ਅਵਤਾਰ ਸਿੰਘ ਜਾਂਗਪੁਰ, ਜਗਤਾਰ ਸਿੰਘ ਹਿੱਸੋਵਾਲ, ਐਡਵੋਕੇਟ ਜਸਵੀਰ ਸਿੰਘ, ਸਟੇਟ ਐਵਾਰਡੀ ਅਧਿਆਪਕ ਅਜਮੇਲ ਸਿੰਘ ਮੋਹੀ, ਟਹਿਲ ਸਿੰਘ ਜਾਂਗਪੁਰ, ਸਰਪੰਚ ਜਗਮੋਹਣ ਸਿੰਘ ਚੱਕ ਕਲਾਂ, ਸਰਪੰਚ ਹਰਦਿਆਲ ਸਿੰਘ ਵਲੀਪੁਰ ਕਲਾਂ, ਸਰਪੰਚ ਕੁਲਦੀਪ ਸਿੰਘ ਪ੍ਰਧਾਨ ਐੱਸ.ਸੀ. ਵਿੰਗ, ਮਾ: ਭੁਪਿੰਦਰ ਸਿੰਘ ਚੰਗਣਾ, ਮਾ: ਬਲਦੇਵ ਸਿੰਘ ਮੁੱਲਾਂਪੁਰ, ਮਾ: ਬਲਵੀਰ ਸਿੰਘ ਬਾਸੀਆਂ, ਗੁਰਦੀਪ ਸਿੰਘ ਜਗਰਾਉਂ, ਮੋਹਣ ਸਿੰਘ ਮਾਜਰੀ, ਜਗਤਾਰ ਸਿੰਘ ਪੰਡੋਰੀ, ਡਾ: ਬਿੰਦਰ ਸੁਧਾਰ, ਰਿਟਾ: ਈ.ਓ ਮਨੋਹਰ ਲਾਲ, ਜਸਵੀਰ ਸਿੰਘ ਪਮਾਲ, ਹੋਰ ਮੌਜੂਦ ਸਨ |