ਪੱਖੋਵਾਲ/ਲੋਹਟਬੱਦੀ, 14 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ 'ਚ ਸਕੂਲ ਪੱਧਰ 'ਤੇ ਪਹਿਲੀਆਂ 3 ਪੁਜੀਸ਼ਨਾਂ 'ਚ ਲੜਕੀਆਂ ਦਾ ਹੱਥ ਉੱਚਾ ਦੇਖਣ ਨੂੰ ਮਿਲਿਆ | ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਅਤੇ ਵਾਈਸ ਪਿ੍ੰਸੀਪਲ ਹਰਕੇਵਲ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਮੌੜ, ਤੇਜਾ ਸਿੰਘ ਗਰੇਵਾਲ (ਮੈਨੇਜਿੰਗ ਡਾਇਰੈਕਟਰ), ਗੁਰਪਾਲ ਸਿੰਘ ਗਰੇਵਾਲ ਅਤੇ ਗਗਨਦੀਪ ਕੌਰ ਗਰੇਵਾਲ (ਦੋਵੇਂ ਮੁੱਖ ਪ੍ਰਬੰਧਕਾਂ) ਦੀ ਅਗਵਾਈ 'ਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਅੱਠਵੀਂ ਦੇ ਆਏ ਨਤੀਜਿਆਂ 'ਚ ਸਕੂਲ ਪੱਧਰ 'ਤੇ ਆਈਆਂ ਪੁਜੀਸ਼ਨਾਂ ਬਾਰੇ ਗੁਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੰਗਲ ਕਲਾਂ ਨੇ 600 'ਚੋਂ 556 ਨਾਲ ਪਹਿਲਾ, ਜੈਸਮੀਨ ਕੌਰ ਪੁੱਤਰੀ ਸਵਰਨ ਸਿੰਘ ਨੰਗਲ ਖੁਰਦ ਨੇ 600 'ਚੋਂ 490 ਅੰਕਾਂ ਨਾਲ ਦੂਜਾ ਜਦਕਿ ਪ੍ਰਭਲੀਨ ਕੌਰ ਪੁੱਤਰੀ ਗੁਰਇਕਬਾਲ ਸਿੰਘ ਨੰਗਲ ਖੁਰਦ ਨੇ 600 'ਚੋਂ 479 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕ ਗਗਨਦੀਪ ਕੌਰ ਗਰੇਵਾਲ ਅਤੇ ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ 'ਚ ਵੀ ਉਨਾਂ ਦੇ ਸਕੂਲ ਦੇ ਬੱਚੇ ਚੰਗਾ ਪ੍ਰਦਰਸ਼ਨ ਕਰਨਗੇ | ਇਸ ਮੌਕੇ ਹਰਕੇਵਲ ਸਿੰਘ ਸਾਹਪੁਰ ਵਾਈਸ ਪਿ੍ੰਸੀਪਲ, ਮਲਕੀਤ ਸਿੰਘ ਅਧਿਆਪਕ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |