11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬੇਖੌਫ਼ ਚੋਰਾਂ ਨੇ ਦਿਨ ਦਿਹਾੜੇ ਰਤਨ ਅਤੇ ਗੁੱਜਰਵਾਲ ਪਿੰਡਾਂ ਦੇ ਘਰਾਂ 'ਚ ਕੀਤੀਆਂ ਚੋਰੀਆਂ

Ad Position 21
No active advertisement
ਅਜੀਤ ਡੈਸਕ 15-04-2026
ਜੋਧਾਂ, 14 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਇਲਾਕੇ 'ਚ ਲੋਕਾਂ ਦਾ ਮਾਲ ਲੁੱਟਣ ਦੀ ਨੀਅਤ ਨਾਲ ਘੁੰਮ ਰਹੇ ਚੋਰ ਗਿਰੋਹ ਵਲੋਂ ਪਿੰਡ ਰਤਨ 'ਚ 3 ਅਤੇ ਪਿੰਡ ਗੁੱਜਰਵਾਲ ਵਿਖੇ 1 ਘਰ 'ਚੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ | ਪੀੜਤ ਵਿਅਕਤੀ ਚਮਕੌਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਰਤਨ ਨੇ ਦੱਸਿਆ ਕਿ ਜਦੋਂ ਉਨਾਂ ਦੇ ਪਿੰਡ ਵਾਸੀ ਗੁਰਦੁਆਰਾ ਟਾਹਲੀ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਰਤਨ ਵਿਖੇ ਵਿਸਾਖੀ ਦਾ ਦਿਹਾੜਾ ਮਨਾ ਰਹੇ ਸਨ ਤਾਂ ਚੋਰਾਂ ਨੇ ਦਾਅ ਲਗਾ ਕੇ ਕਰੀਬ ਦਿਨ ਦਿਹਾੜੇ 11-12 ਵਜੇ ਮੇਰੇ ਅਤੇ ਮੇਰੇ ਭਰਾ ਰਵਤੇਜ ਸਿੰਘ ਪੁੱਤਰ ਸਿਕੰਦਰ ਸਿੰਘ ਜਦਕਿ ਸਾਡੀ ਮਾਤਾ ਜਸਵੰਤ ਕੌਰ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਚੋਰਾਂ ਨੇ ਤਿੰਨ ਘਰਾਂ 'ਚੋਂ ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ, ਦੋ ਘਰਾਂ 'ਚੋਂ 15 ਹਜ਼ਾਰ ਰੁਪਏ ਨਗਦ, ਮੋਬਾਈਲ ਫ਼ੋਨ ਆਦਿ ਚੋਰੀ ਕਰ ਲਏ | ਇਸੇ ਤਰ੍ਹਾਂ ਉਨ੍ਹਾਂ ਨੇ ਹੀ ਜਾਂ ਫਿਰ ਉਨਾਂ ਦੇ ਸਾਥੀ ਗਿਰੋਹ ਚੋਰਾਂ ਵਲੋਂ ਦਿਨ ਸਮੇਂ ਹੀ ਪਿੰਡ ਗੁੱਜਰਵਾਲ ਵਿਖੇ ਅਮਨਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਗੋਗੀ ਦੇ ਘਰ ਦਾ ਜਿੰਦਰਾ ਤੋੜ ਕੇ ਕੁਝ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਜਾਣਕਾਰੀ ਮਿਲੀ ਹੈ | ਇਸ ਮਾਮਲੇ 'ਚ ਪਿੰਡ ਰਤਨ ਵਾਸੀ ਚਮਕੌਰ ਸਿੰਘ ਰਤਨ ਅਤੇ ਪ੍ਰਧਾਨ ਨਿਰਮਲ ਸਿੰਘ ਗਰੇਵਾਲ ਰਤਨ ਨੇ ਦੱਸਿਆ ਕਿ ਪਿੰਡ ਰਤਨ 'ਚ ਚੋਰੀ ਕਰਨ ਵਾਲੇ ਚੋਰਾਂ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਗਈ ਹੈ ਜੋ ਕਿ 4 ਜਣੇ 2 ਵੱਖਰੇ-ਵੱਖਰੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ | ਚੋਰੀ ਦੀ ਇਸ ਘਟਨਾ ਬਾਰੇ ਪੁਲਿਸ ਥਾਣਾ ਜੋਧਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਸੂਚਿਤ ਕੀਤਾ ਗਿਆ ਹੈ | ਪਿੰਡ ਰਤਨ ਦੀ ਸਮੁੱੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਗੁੱਜਰਵਾਲ ਦੇ ਸਰਪੰਚ ਹਰਦੀਪ ਸਿੰਘ ਨੇ ਚੋਰਾਂ ਦੀ ਪੈੜ ਨੱਪਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡਿਕਸ਼ਨ ਇਲੈਕਟਰੋ ਕੰਪਨੀ ਹੰਬੜਾਂ 'ਚ ਵਿਸਾਖੀ ਦਾ ਦਿਹਾੜਾ ਧੂਮਧਾਮ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੈਂਬਸਰ ਪਾਤਿਸ਼ਾਹੀ ਛੇਵੀਂ ਪਿੰਡ ਸੋਹੀਆਂ ਵਿਖੇ ਅੰਮਿ੍ਤ ਸੰਚਾਰ ਕਰਵਾਇਆ
Ad Position 24