11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਿਕਸ਼ਨ ਇਲੈਕਟਰੋ ਕੰਪਨੀ ਹੰਬੜਾਂ 'ਚ ਵਿਸਾਖੀ ਦਾ ਦਿਹਾੜਾ ਧੂਮਧਾਮ ਮਨਾਇਆ

Ad Position 21
No active advertisement
ਅਜੀਤ ਡੈਸਕ 15-04-2026
• ਜੀ.ਐੱਮ. ਗੁਪਤਾ, ਪ੍ਰਧਾਨ ਹੰਬੜਾਂ, ਜੱਗਾ ਭੰਦੋਲ, ਗਿੱਲ, ਕਲੇਰ ਵਲੋਂ ਕੰਪਨੀ ਵਰਕਰਾਂ ਨੂੰ ਕੀਤਾ ਸਨਮਾਨਿਤ
ਹੰਬੜਾਂ, 14 ਅਪ੍ਰੈਲ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੀ ਡਿਕਸ਼ਨ ਇਲੈਕਟਰੋ ਪ੍ਰਾਈਵੇਟ (ਲਿਮ:) ਕੰਪਨੀ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਪ੍ਰ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਉੱਘੇ ਸਮਾਜ ਸੇਵੀ ਸਰਪ੍ਰਸਤ ਤੇਜਾ ਸਿੰਘ ਗਿੱਲ, ਸਰਪੰਚ ਤੇ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੰਪਨੀ ਦੇ ਜੀ.ਐੱਮ. ਸ੍ਰੀ ਰਜੇਸ਼ ਗੁਪਤਾ ਨੇ ਜਿੱਥੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਉੱਥੇ ਕੰਪਨੀ ਵਲੋਂ ਆਪਣੇ ਖੇਤਰ 'ਚ ਪੁੱਟੀਆਂ ਜਾ ਰਹੀਆਂ ਨਵੀਂਆਂ ਪੁਲਾਂਘਾ ਦਾ ਜ਼ਿਕਰ ਕਰਦਿਆਂ ਮਾਣ ਮਹਿਸੂਸ ਕੀਤਾ | ਉਨ੍ਹਾਂ ਨੇ ਕੰਪਨੀ ਵਿਚ ਕੰਮ ਕਰਦੇ ਕਰਮਚਾਰੀਆਂ ਵਲੋਂ ਕੰਪਨੀ ਦੀ ਤਰੱਕੀ ਵਿਚ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਇਸ ਸਮੇਂ ਕੰਪਨੀ ਦੇ ਬੈਸਟ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਐਵਾਰਡ ਦੇ ਕੇ ਪ੍ਰਧਾਨ ਹੰਬੜਾਂ, ਸਾਬਕਾ ਸਰਪੰਚ ਜੱਗਾ ਭੰਦੋਲ, ਜੀ.ਐੱਮ ਗੁਪਤਾ, ਮਨੋਜ ਠਾਕੁਰ ਵਲੋਂ ਸਨਮਾਨਿਤ ਕੀਤਾ ਗਿਆ | ਕੰਪਨੀ ਦੇ ਕਰਮਚਾਰੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿਚ ਗਿੱਧਾ ਅਤੇ ਭੰਗੜਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ | ਸਟੇਜ਼ ਸੰਚਾਲਕ ਦੀ ਜ਼ਿੰਮੇਵਾਰੀ ਕੰਪਨੀ ਅਧਿਕਾਰੀ ਜਸਮੇਲ ਸਿੰਘ ਧੀਮਾਨ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਬੀ.ਡੀ. ਸਰ, ਕੈਪਟਨ ਫਤਿਹ ਸਿੰਘ ਵਲੀਪੁਰ ਕਲਾਂ, ਕੈਪਟਨ ਪਾਲ ਸਿੰਘ, ਸੂਬੇਦਾਰ ਬਲਜੀਤ ਸਿੰਘ, ਕੈਪਟਨ ਦਿਲਾਵਰ ਸਿੰਘ, ਕੈਪਟਨ ਬਲਜਿੰਦਰ ਸਿੰਘ, ਸਮਾਜ ਸੇਵੀ ਮਨਜੀਤ ਸਿੰਘ ਭੈਰੋਮੁੰਨਾਂ, ਪਵਨ ਕੁਮਾਰ ਗੁਪਤਾ, ਅਸ਼ੋਕ ਕੁਮਾਰ ਗੁਪਤਾ, ਸਾਬਕਾ ਪੰਚ ਰਣਜੀਤ ਸਿੰਘ ਚੀਮਾ, ਸਾਬਕਾ ਪੰਚ ਜਸਪਾਲ ਸਿੰਘ ਪਾਲਾ ਸਮੇਤ ਹੋਰ ਕੰਪਨੀ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੁਰਜ ਲਿੱਟਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਪਰਮਜੀਤ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਅਗਲੀ ਖ਼ਬਰ ਬੇਖੌਫ਼ ਚੋਰਾਂ ਨੇ ਦਿਨ ਦਿਹਾੜੇ ਰਤਨ ਅਤੇ ਗੁੱਜਰਵਾਲ ਪਿੰਡਾਂ ਦੇ ਘਰਾਂ 'ਚ ਕੀਤੀਆਂ ਚੋਰੀਆਂ
Ad Position 24