ਹਲਵਾਰਾ, 14 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਨਾਲ ਲੱਗਦੇ ਪਿੰਡ ਬੁਰਜ ਲਿੱਟਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਖੇ ਸਰਬਸੰਮਤੀ ਨਾਲ ਪਰਮਜੀਤ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਗੁਰਮੀਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਇਸ ਦੇ ਨਾਲ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿਚ ਅੱਛਰ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਕੌਰ, ਅੰਮਿ੍ਤਪਾਲ ਸਿੰਘ, ਰਸ਼ਪਾਲ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਕਮੇਟੀ ਦੀ ਚੋਣ ਹੋਣ 'ਤੇ ਲੱਡੂ ਵੰਡੇ ਗਏ | ਪ੍ਰਧਾਨ ਸਿੱਧੂ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਹੋਰ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ | ਇਸ ਮੌਕੇ ਨਿਰਮਲ ਸਿੰਘ ਸਿੱਧੂ, ਮਾਸਟਰ ਪਰਮਜੀਤ ਸਿੰਘ, ਕਮਲਜੀਤ ਕੌਰ ਲਿੱਟ, ਕਰਮਜੀਤ ਕੌਰ ਧਾਲੀਵਾਲ (ਸਾਰੇ ਪੰਚ), ਹਰਜੀਤ ਸਿੰਘ ਲਿੱਟ ਨੰਬਰਦਾਰ, ਰਵਿੰਦਰ ਸਿੰਘ ਲਿੱਟ, ਸੈਕਟਰੀ ਗੁਰਮੇਲ ਸਿੰਘ ਲਿੱਟ, ਸਰਬਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਲਿੱਟ, ਅਜਾਇਬ ਸਿੰਘ ਲਿੱਟ, ਰਾਜ ਸਿੰਘ ਸਿੱਧੂ, ਬਾਬਾ ਭਰਪੂਰ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |