25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੇਹੜਕਾ ਵਿਖੇ ਪਿਉ-ਪੁੱਤ ਦਾ ਗਮਗੀਨ ਮਾਹੌਲ 'ਚ ਇਕੱਠਿਆਂ ਕੀਤਾ ਸਸਕਾਰ <br/>

Ad Position 21
No active advertisement
ਅਜੀਤ ਡੈਸਕ 19-04-2026
ਹਠੂਰ, 18 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਬੀਤੇ ਦਿਨੀਂ ਪਿਉ ਪੁੱਤ ਦੀ ਇਕੱਠਿਆਂ ਮੌਤ ਹੋ ਗਈ ਸੀ ਅਤੇ ਅੱਜ ਉਨਾਂ ਦੇ ਮਿ੍ਤਕ ਸਰੀਰਾਂ ਦਾ ਉਨਾਂ ਦੇ ਵਿਦੇਸ਼ ਰਹਿੰਦੇ ਪਰਿਵਾਰਿਕ ਮੈਂਬਰਾਂ ਦੇ ਆਉਣ ਉਪਰੰਤ ਗਮਗੀਨ ਪਲਾਂ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਬਜ਼ੁਰਗ ਜਥੇਦਾਰ ਹਰਬੰਸ ਸਿੰਘ (91) ਪਿਛਲੇ ਦਿਨੀਂ ਦਮ ਤੋੜ ਗਏ ਸਨ, ਉਨਾਂ ਦੇ ਸਦਮੇ ਨਾਲ ਉਨਾਂ ਦਾ ਸਪੁੱਤਰ ਜਗਰੂਪ ਸਿੰਘ ਵੀ ਦਮ ਤੋੜ ਗਿਆ ਸੀ | ਅੱਜ ਉਨਾਂ ਦੋਵਾਂ ਪਿਉ-ਪੁੱਤਾਂ ਦੇ ਸਸਕਾਰ ਮੌਕੇ ਮਾਹੌਲ ਬਹੁਤ ਗਮਗੀਨ ਬਣ ਗਿਆ ਸੀ | ਇਸ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਵਿਸ਼ੇਸ਼ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ | ਇਸ ਮੌਕੇ ਅਜੀਤ ਸਿੰਘ ਕੈਨੇਡਾ, ਭਗਵੰਤ ਸਿੰਘ ਸੌਂਦ, ਸਰਪੰਚ ਰਾਜਪ੍ਰੀਤ ਕੌਰ ਸਿੱਧੂ, ਨੰਬਰਦਾਰ ਜਸਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਮਾ: ਪਿਆਰਾ ਸਿੰਘ ਪੰਧੇਰ, ਚਰਨਜੀਤ ਸਿੰਘ ਜਗਰਾਉਂ, ਜਗਮੇਲ ਸਿੰਘ ਤਲਵੰਡੀ ਮੱਲ•ੀਆਂ, ਬਲਵੀਰ ਸਿੰਘ ਤਲਵੰਡੀ ਮੱਲੀਆਂ, ਸੈਕਟਰੀ ਰਾਜਵੀਰ ਸਿੰਘ ਰਾਜਾ ਧਾਲੀਵਾਲ, ਰਵਿੰਦਰ ਕੁਮਾਰ ਰਾਜੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਸੁਖਦੇਵ ਸਿੰਘ ਘੋਨਾ, ਬਲਦੇਵ ਸਿੰਘ ਧਾਲੀਵਾਲ, ਸੁਖਦੇਵ ਸਿੰਘ ਬਿੱਲੂ, ਦਲਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਤੇ 'ਦਾ ਸ਼ੈਲਟਰਜ਼' ਵਲੋਂ ਰਾਸ਼ਟਰੀ ਪੱਧਰ 'ਤੇ ਮਿਲ ਕੇ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਚਲਾਈ ਪਦ... ਅਗਲੀ ਖ਼ਬਰ ਸਿੱਧਵਾਂ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ 'ਚ ਕਮੀਆਂ ਕਾਰਨ ਦਿੱਤਾ ਅਸਤੀਫ਼...
Ad Position 24